Friday, June 12, 2026

ਸਟੇਟ ਪੱਧਰੀ ਅੰਡਰ 14 ਸਾਲਾ ਵਰਗ ਬਾਸਕਟਬਾਲ ਬਠਿੰਡਾ ‘ਚ ਧੂਮ ਧੜੱਕੇ ਨਾਲ ਸ਼ੁਰੂ

PPN13101410

ਬਠਿੰਡਾ, 12 ਅਕਤੂਬਰ (ਜਸਵਿੰਦਰ ਸਿੰਘ ਜੱਸੀ/ਅਵਤਾਰ ਸਿੰਘ ਕੈਂਥ) – 60ਵੀਆਂ ਪੰਜਾਬ ਸਕੂਲ ਖੇਡਾਂ 2014-15 ਬਾਸਕਿਟਬਾਲ (ਅੰਡਰ 14 ਲੜਕੇੇ/ਲੜਕੀਆਂ) ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਧੂਮ ਧੜੱਕੇ ਨਾਲ ਸ਼ੁਰੂ ਹੋ ਗਈਆਂ।ਇੰਨ੍ਹਾਂ ਖੇਡਾਂ ਦਾ ਸ਼ੁਭ ਆਰੰਭ ਗੌਰਮਿੰਟ ਗਰਲਜ ਸਕੂਲ ਦੇ ਬੱਚਿਆਂ ਦੇ ਸਕੂਲ ਨਾਲ ਹੋਇਆ।ਅੱਜ ਦਾ ਸ਼ੁਰੂਆਤੀ ਮੈਚ (ਲੜਕੀਆਂ) ਰੋਪੜ ਬਨਾਮ ਪਟਿਆਲਾ ਦਾ ਹੋਇਆ, ਜਿਸ ਵਿੱਚ ਪਟਿਆਲਾ ਨੇ ਰੋਪੜ ਨੂੰ 14-8 ਦੇ ਫ਼ਰਕ ਨਾਲ ਹਰਾਇਆ।ਗੁਰਦਾਸਪੁਰ ਨੇ ਹੁਸ਼ਿਆਰਪੁਰ ਨੂੰ 28-8 ਨਾਲ ਮਾਤ ਦਿੱਤੀ ਇਨ੍ਹਾਂ ਖੇਡਾਂ ਵਿਚ ਮੁੱਖ ਮਹਿਮਾਨ ਆਈ.ਏ.ਐਸ.ਵਿਸ਼ੇਸ਼ ਸਾਰੰਗਲ, ਵਿਸ਼ੇਸ਼ ਮਹਿਮਾਨ ਸਹਾਇਕ ਕਮਿਸ਼ਨਰ (ਜਨਰਲ) ਨਰਿੰਦਰ ਸਿੰਘ ਧਾਲੀਵਾਲ ਅਤੇ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਲਾਤੀਫ਼ ਮੁਹੰਮਦ ਨੇ ਬੱਚਿਆਂ ਤੋਂ ਮਾਰਚ ਪਾਸਟ ਦੀ ਸਲਾਮੀ ਲੈ ਕੇ ਖੇਡਾਂ ਦਾ ਅਗਾਜ ਕੀਤਾ।13 ਅਕਤੂਬਰ ਤੋਂ ਲੈ ਕੇ 17 ਅਕਤੂਬਰ ਤੱਕ ਚੱਲਣ ਵਾਲੀਆਂ ਇਨ੍ਹਾਂ ਖੇਡਾਂ ਵਿੱਚ ਲੜਕੀਆਂ ਦੀਆਂ 14 ਜ਼ਿਲ੍ਹਿਆਂ ਦੀ ਟੀਮਾਂ ਭਾਗ ਲੈ ਰਹੀਆਂ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਅਮਰਜੀਤ ਕੌਰ ਕੋਟਫੱਤਾ ਅਤੇ ਜ਼ਿਲ੍ਹਾ ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਸ਼੍ਰੀਮਤੀ ਪਵਿੱਤਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਵੱਖ-ਵੱਖ ਜ਼ਿਲ੍ਹਿਆਂ ਦੀਆਂ ਲੜਕੀਆਂ ਦੀ ਰਿਹਾਇਸ਼ ਜਿਸ ਵਿੱਚ ਜ਼ਿਲ੍ਹਾ ਲੁਧਿਆਣਾ,ਅੰਮ੍ਰਿਤਸਰ, ਗੁਰਦਾਸਪੁਰ, ਮੁਕਤਸਰ ਨੂੰ ਐਮ.ਐਸ.ਡੀ.ਪਬਲਿਕ ਸਕੂਲ ਬਠਿੰਡਾ ਵਿਖੇ, ਬਰਨਾਲਾ, ਫ਼ਰੀਦਕੋਟ,ਫਾਜ਼ਿਲਕਾ ਦੀ ਆਰੀਆ ਗਰਲਜ ਸਕੂਲ ਵਿਖੇ, ਰੂਪਨਗਰ, ਕਪੂਰਥਲਾ,ਪਠਾਨਕੋਟ ਦੀ ਆਰੀਆ ਮਾਡਲ ਸਕੂਲ ਵਿਖੇ, ਸੰਗਰੂਰ ਮਾਨਸਾ, ਮੁਹਾਲੀ ਦੀ ਐਸ.ਐਸ.ਡੀ.ਕੇ ਐਮ ਵੀ ਸਕੂਲ ਵਿਖੇ, ਮੋਗਾ, ਪਟਿਆਲਾ,ਸ਼ਹੀਦ ਭਗਤ ਸਿੰਘ ਨਗਰ ਦੀ ਐਸ.ਐਸ.ਡੀ.ਪਬ ਸ.ਵਿਖੇ ਹੁਸ਼ਿਆਰਪੁਰ, ਫਤਹਿਗੜ੍ਹ ਸਾਹਿਬ ਦੀ ਗੁਰੂ ਕਾਸ਼ੀ ਪਬਲਿਕ ਸਕੂਲ ਵਿਖੇ, ਤਰਨਤਾਰਨ, ਫਿਰੋਜਪੁਰ, ਜਲੰਧਰ ਦੀ ਰਿਹਾਇਸ਼ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਰੱਖੀ ਗਈ ਹੈ।ਇਨ੍ਹਾਂ ਖੇਡਾਂ ਮੌਕੇ ਪ੍ਰਬੰਧਕਾਂ ਵਜੋਂ ਪ੍ਰਿੰਸੀਪਲ ਨਾਜ਼ਰ ਸਿੰਘ ਢਿੱਲੋਂ, ਕਰਮਜੀਤ ਸਿੰਘ, ਬਲਕਾਰ ਸਿੰਘ ਭਾਗੂ, ਸ਼ੇਰ ਸਿੰਘ, ਲੈਕਚਰਾਰ ਸੁਖਜਿੰਦਰ ਸਿੰਘ, ਮਨਦੀਪ ਕੌਰ,ਪ੍ਰਿੰਸੀਪਲ ਰੰਧਾਵਾ ਸਿੰਘ, ਗੋਬਿੰਦ ਰਾਮ ਹਾਜ਼ਰ ਸਨ। ਇਨ੍ਹਾਂ ਖੇਡਾਂ ਵਿੱਚ ਰਾਜਿੰਦਰ ਸਿੰਘ ਸਿੱਧੂ ਪ੍ਰਧਾਨ ਖਾਲਸਾ ਸਕੂਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …

Leave a Reply