Tuesday, November 24, 2026

ਹਲਕਾ ਬਲਾਚੌਰ ਦੀ ਸੰਗਤ ਵਲੋਂ ਲੰਗਰ ਲਈ ਕਣਕ ਦੀ ਸੇਵਾ

ਅੰਮ੍ਰਿਤਸਰ, 13 ਜੂਨ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਦਰਬਾਰ ਸਾਹਿਬ ਦੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਲਈ ਹਲਕਾ ਬਲਾਚੌਰ ਦੀ ਸੰਗਤ ਵੱਲੋਂ ਇੱਕ ਟਰੱਕ ਕਣਕ ਭੇਟ ਕੀਤੀ ਗਈ।ਹਲਕੇ ਵੱਲੋਂ ਸ੍ਰੀਮਤੀ ਸੁਨੀਤਾ ਚੌਧਰੀ ਦੀ ਅਗਵਾਈ ਵਿਚ ਇਹ ਕਣਕ ਇਕੱਤਰ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆਂਦੀ ਗਈ ਹੈ।ਇਸ ਦੌਰਾਨ ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਭਾਈ ਗੁਰਬਖ਼ਸ਼ ਸਿੰਘ ਖ਼ਾਲਸਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸੁਖਬੀਰ ਸਿੰਘ, ਰਾਜਿੰਦਰ ਸਿੰਘ ਰੂਬੀ ਤੇ ਨਿਸ਼ਾਨ ਸਿੰਘ ਨੇ ਸ੍ਰੀਮਤੀ ਸੁਨੀਤਾ ਚੌਧਰੀ ਅਤੇ ਹਲਕੇ ਦੀ ਸੰਗਤ ਨੂੰ ਗੁਰੂ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
                  ਇਸ ਮੌਕੇ ਹੋਰਨਾਂ ਤੋਂ ਇਲਾਵਾ ਜੋਗਿੰਦਰ ਸਿੰਘ ਅਟਵਾਲ, ਹਰਦਿਆਲ ਸਿੰਘ ਮਾਹੀਪੁਰ, ਹਜ਼ੂਰਾ ਸਿੰਘ, ਸਤਨਾਮ ਸਿੰਘ ਸਹੂੰਗੜਾ, ਗੁਰਦੀਪ ਸਿੰਘ ਬੱਕਾਪੁਰ, ਬਹਾਦਰ ਸਿੰਘ ਪੈਲੀ, ਗਗਨ ਚੌਧਰੀ, ਧਰਮਪਾਲ ਕੋਹਲੀ, ਹਨੀ ਟੌਂਸਾ, ਸਰਪੰਚ ਵਿਜੈ ਭੱਟੀ, ਬਲਰਾਜ ਸਿੰਘ, ਸੁੱਚਾ ਸਿੰਘ ਥੋਪੀਆ ਆਦਿ ਮੌਜੂਦ ਸਨ।

Check Also

ਮਨੁੱਖਤਾ ਦੇ ਰਹਿਬਰ-ਸ੍ਰੀ ਗੁਰੂ ਨਾਨਕ ਦੇਵ ਜੀ

              ਸਮੁੱਚੇ ਸੰਸਾਰ ਦੇ ਸਰਬ ਸਾਂਝੇ ਰਹਿਬਰ ਸ੍ਰੀ ਗੁਰੂ …