ਲੌਂਗੋਵਾਲ, 14 ਜੂਨ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਦਰ ਪੁਲੀਸ ਬਾਲੀਆਂ ਅਤੇ ਪੁਲੀਸ ਚੌਂਕੀ ਬਡਰੁੱਖਾਂ ਵਲੋਂ ਵੱਖ-ਵੱਖ ਪਿੰਡਾਂ ਵਿੱਚ ਨਾਕੇ ਲਾ ਕੇ ਬਿਨਾਂ
ਮਾਸਕ ਇਧਰ-ਉਧਰ ਘੁੰਮਣ ਵਾਲੇ 43 ਦੇ ਕਰੀਬ ਵਿਅਕਤੀਆਂ ਦੇ ਚਲਾਨ ਕੱਟੇ ਗਏ।ਥਾਣਾ ਸਦਰ ਬਾਲੀਆਂ ਦੇ ਐਸ.ਐਚ.ਓ ਰਾਜੇਸ ਕੁਮਾਰ ਨੇ ਦੱਸਿਆ ਕਿ ਜਿਲ੍ਹਾ ਪੁਲੀਸ ਮੁਖੀ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬਿਨਾ ਮਾਸਕ 20 ਦੇ ਕਰੀਬ ਵਿਅਕਤੀਆਂ ਦੇ ਚਲਾਨ ਕੱਟ ਕੇ ਜੁਰਮਾਨੇ ਦੀ ਰਕਮ ਮੌਕੇ ‘ਤੇ ਹੀ ਵਸੂਲ ਕੀਤੀ ਗਈ।ਪੁਲੀਸ ਚੌਂਕੀ ਬਡਰੁੱਖਾਂ ਦੇ ਇੰਚਾਰਜ ਕਰਮ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਸਤਪਾਲ ਸਿੰਘ ਵਲੋਂ ਪਿੰਡ ਉਭਾਵਾਲ ਵਿਖੇ ਆਪਣੀ ਪੁਲੀਸ ਪਾਰਟੀ ਸਮੇਤ ਲਗਾਏ ਨਾਕੇ ਦੌਰਾਨ ਬਿਨਾ ਮਾਸਕ ਤੇ ਸਾਬਕਾ ਸਰਪੰਚ, ਇੱਕ ਪੱਤਰਕਾਰ ਤੇ ਮਹਿਲਾ ਪੁਲਿਸ ਮੁਲਾਜ਼ਮ ਸਮੇਤ 23 ਦੇ ਕਰੀਬ ਵਿਅਕਤੀਆਂ ਦੇ ਚਲਾਨ ਕੱਟ ਕੇ ਜੁਰਮਾਨੇ ਦੀ ਰਕਮ ਮੌਕੇ ਤੇ ਹੀ ਵਸੂਲੇ ਗਏ।ਉਨਾਂ ਕਿਹਾ ਕਿ ਬਿਨਾ ਮਾਸਕ ਪਾਉਣ ਤੇ ਬੇਵਜ੍ਹਾ ਬਾਹਰ ਘੁੰਮਣ ਵਾਲਿਆਂ ਤੋਂ ਇਲਾਵਾ ਸਮਾਜਿਕ ਦੂਰੀ ਨਾ ਰੱਖਣ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media