ਐਸ.ਏ.ਐਸ ਨਗਰ (ਮੋਹਾਲੀ), 14 ਜੂਨ (ਪੰਜਾਬ ਪੋਸਟ ਬਿਊਰੋ) – ਜਿਲੇ ਵਿੱਚ ਅੱਜ ਕਰੋਨਾ ਵਾਇਰਸ ਦੇ 7 ਹੋਰ ਪਾਜ਼ਟਿਵ ਮਾਮਲੇ ਸਾਹਮਣੇ ਆਏ ਹਨ, ਇਸ
ਤਰ੍ਹਾਂ ਕੇਸਾਂ ਦੀ ਕੁੱਲ ਗਿਣਤੀ 167 ਹੋ ਗਈ ਹੈ।
ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਨ੍ਹਾਂ 7 ਮਾਮਲਿਆਂ ਵਿਚੋਂ 6 ਪੁਰਸ਼ ਅਤੇ ਇਕ ਮਹਿਲਾ ਹੈ।ਦੋ ਕੇਸ ਲਾਲੜੂ ਨਾਲ ਸਬੰਧਤ ਹਨ, ਇਕ ਮੁਬਾਰਕਪੁਰ ਤੋਂ ਹੈ (ਪਾਜ਼ਟਿਵ ਮਰੀਜ਼ ਦਾ ਸੰਪਰਕ), ਦੋ ਕੇਸ ਨਯਾਗਾਓਂ (ਇਕ ਕੇਸ ਪਾਜੇਟਿਵ ਮਰੀਜ਼ ਦਾ ਸੰਪਰਕ) ਅਤੇ ਦੋ ਕੇਸ ਡੇਰਾਬੱਸੀ (ਇਕ ਕੇਸ ਦਾ ਦਿੱਲੀ ਦੀ ਯਾਤਰਾ ਨਾਲ ਸੰਬੰਧਤ) ਤੋਂ ਹਨ।
ਹੁਣ ਤੱਕ, ਐਕਟਿਵ ਕੇਸਾਂ ਦੀ ਕੁੱਲ ਗਿਣਤੀ 47 ਹੈ।ਠੀਕ ਹੋਏ ਕੇਸਾਂ ਦੀ ਗਿਣਤੀ 117 ਹੈ ਜਦਕਿ ਤਿੰਨ ਦੀ ਮੌਤ ਹੋ ਚੁੱਕੀ ਹੈ।
Check Also
ਚੇਅਰਮੈਨ ਰਿੰਟੂ ਵਲੋਂ ਨਵੇਂ ਸੀਵਰੇਜ਼ ਸਿਸਟਮ ਦੀ ਸਥਾਪਨਾ ਅਤੇ ਸੜਕਾਂ ਦੀ ਉਸਾਰੀ ਦੇ ਵਿਕਾਸ ਕਾਰਜ਼ਾਂ ਦਾ ਉਦਘਾਟਨ
ਅੰਮ੍ਰਿਤਸਰ,7 ਜੁਲਾਈ (ਜਗਦੀਪ ਸਿੰਘ) – ਨਗਰ ਸੁਧਾਰ ਟਰੱਸਟ ਅੰਮ੍ਰਿਤਸਰ ਦੇ ਚੇਅਰਮੈਨ ਅਤੇ ਉੁਤਰੀ ਵਿਧਾਨ ਸਭਾ …
Punjab Post Daily Online Newspaper & Print Media