ਪਠਾਨਕੋਟ, 15 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੰਜਾਬ ਨੂੰ ਕਰੋਨਾ ਮੁਕਤ ਬਣਾਉਣ ਦੇ ਉਦੇਸ ਨਾਲ ਪੂਰੇ ਪੰਜਾਬ ਅੰਦਰ ਚਲਾਏ ਜਾ ਰਹੇ
ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਕਰੋਨਾ ਤੋਂ ਬਚਾਅ ਦੇ ਲਈ ਵੱਧ ਤੋਂ ਵੱਧ ਜਾਗਰੁਕ ਕਰਨ ਲਈ ਜਿਲ੍ਹਾ ਪਠਾਨਕੋਟ ਤੋਂ ਵੱਖ-ਵੱਖ ਬਲਾਕਾਂ ਲਈ, ਸਿਟੀ ਪਠਾਨਕੋਟ ਅਤੇ ਸੁਜਾਨਪੁਰ ਦੇ ਲਈ ਵੱਖ-ਵੱਖ ਪ੍ਰਚਾਰ ਵੈਨਾਂ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਰਵਾਨਾ ਕੀਤੀਆਂ ਗਈਆਂ ਹਨ।ਇਸ ਸਮੇਂ ਪਰਮਪਾਲ ਸਿੰਘ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਪਠਾਨਕੋਟ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ, ਇੰਦਰਜੀਤ ਸਿੰਘ ਸੁਪਰੀਡੈਂਟ ਨਗਰ ਨਿਗਮ ਪਠਾਨਕੋਟ ਅਤੇ ਹੋਰ ਵਿਭਾਗਾਂ ਦੇ ਵੱਖ-ਵੱਖ ਅਧਿਕਾਰੀ ਵੀ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ 2 ਪ੍ਰਚਾਰ ਵੈਨਾਂ ਪਠਾਨਕੋਟ ਲਈ, 1 ਪ੍ਰਚਾਰ ਵੈਨ ਸੁਜਾਨਪੁਰ ਲਈ ਅਤੇ ਵੱਖ-ਵੱਖ ਬਲਾਕਾਂ ਲਈ 6 ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ।
ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਜੋ ਮਿਸਨ ਫਤਿਹ ਲਾਂਚ ਕੀਤਾ ਹੈ ਉਸ ਅਧੀਨ ਮਿਸਨ ਯੋਧੇ ਬਣਾਏ ਜਾਣੇ ਹਨ ਜਿਸ ਅਧੀਨ ਹਰੇਕ ਵਿਅਕਤੀ ਨੇ ਆਪਣੇ ਮੋਬਾਇਲ ਫੋਨ ਵਿੱਚ ਕੋਵਾ ਐਪ ਡਾਊਨਲੋਡ ਕੀਤਾ ਜਾਣਾ ਹੈ ਅਤੇ ਜਿਆਦਾ ਤੋਂ ਜਿਆਦਾ ਲੋਕਾਂਅਛ ਨੂੰ ਇਹ ਐਪ ਡਾਊਨਲੋਡ ਕਰਵਾਉਂਣਾ ਅਤੇ ਜਿਸ ਵਿਅਕਤੀ ਨੂੰ ਕੋਵਾ ਐਪ ਡਾਊਨਲੋਡ ਕਰਵਾਇਆ ਜਾ ਰਿਹਾ ਹੈ ਉਸ ਦੇ ਨਾਲ ਸੇਲਫੀ ਲੈ ਕੇ ਕੋਵਾ ਐਪ ਤੇ ਅਪਲੋਡ ਕਰਨਾ ਹੈ। ਇਸ ਦੇ ਅਧਾਰ ‘ਤੇ ਪੰਜਾਬ ਪੱਧਰ ਤੇ ਹਰੇਕ ਸਿਟੀ ਵਿੱਚੋਂ ਹਰ ਰੋਜ ਅਤੇ ਹਫਤਾ ਵਾਈਜ ਮਿਸ਼ਨ ਯੋਧੇ ਬਣਾਏ ਜਾਣੇ ਹਨ ਜਿਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਵੱਖ ਵੱਖ ਤਰ੍ਹਾਂ ਦੇ ਸਰਟੀਫਿਕੇਟ ਦੇ ਕੇ ਸਨਮਾਨਤ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰੇਕ ਕਰਮਚਾਰੀ ਅਤੇ ਅਧਿਕਾਰੀਆਂ ਤੋਂ ਇਲਾਵਾ ਜੋ ਵੀ ਕਰੋਨਾ ਦੀ ਲੜਾਈ ਵਿੱਚ ਭਾਗੀਦਾਰ ਰਹੇ ਹਨ ਨੂੰ ਵੈਚ ਲਗਾ ਕੇ ਸਨਮਾਨਤ ਵੀ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰ ਕੇ ਹੀ ਅਸੀਂ ਪੰਜਾਬ ਨੂੰ ਕਰੋਨਾ ਮੁਕਤ ਬਣਾ ਸਕਦੇ ਹਾਂ।
Punjab Post Daily Online Newspaper & Print Media