Thursday, March 19, 2026

ਗਾਬੜੀਆ ਨੂੰ ਬੀ.ਸੀ ਵਿੰਗ ਦਾ ਮੁੜ ਕੋਮੀ ਪ੍ਰਧਾਨ ਤੇ ਅਕਾਲੀ ਕੋਰ ਕਮੇਟੀ ਮੈਂਬਰ ਬਣਾਉਣ ‘ਤੇ ਖੁਸ਼ੀ ਦਾ ਪ੍ਰਗਟਾਵਾ

ਭੀਖੀ, 16 ਜੂਨ (ਪੰਜਾਬ ਪੋਸਟ – ਕਮਲ ਕਾਂਤ) – ਸ਼੍ਰੋਮਣੀ ਅਕਾਲੀ ਦਲ ਦੇ ਸ੍ਰਪਰਸਤ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱੱਖ ਸਰਦਾਰ ਸੁਖਬੀਰ ਸਿੰਘ ਬਾਦਲ ਵਲੋਂ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਬੀ.ਸੀ ਵਿੰਗ ਦਾ ਮੁੜ ਪ੍ਰਧਾਨ ਨਿਯੁੱਕਤ ਕੀਤਾ ਗਿਆ ਹੈ, ਜਿਸ ਨਾਲ ਆਗੂਆ ਵਿੱਚ ਖੁਸ਼ੀ ਦੀ ਲਹਿਰ ਹੈ।ਬੀ.ਸੀ ਵਿੰਗ ਦੇ ਸੂਬਾ ਜਰਨਲ ਸਕੱਤਰ ਜਗਤਾਰ ਸਿੰਘ ਮੋਹਰ ਸਿੰਘ ਵਾਲਾ ਨੇ ਇਸ ਨਿਯੁੱਕਤੀ ’ਤੇ ਸਮੁੱਚੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੱਛੜੀਆਂ ਸ਼੍ਰੇਣੀਆਂ ਨੂੰ ਨੁਮਾਇੰਦਗੀ ਦੇਣਾ ਇਹ ਸਮੱਸ਼ਟ ਕਰਦਾ ਹੈ ਕਿ ਅਕਾਲੀ ਦਲ ਹਰ ਵਰਗ ਨੂੰ ਪਾਰਟੀ ਵਿੱਚ ਅਹਿਮੀਅਤ ਦਿੰਦਾ ਹੈ।
                   ਇਸ ਸਮੇਂ ਬੰਤ ਸਿੰਘ ਹੀਰੋ ਕਲਾਂ, ਮੇਲਾ ਸਿੰਘ ਧਲੇਵਾ, ਬਿੱਕਰ ਸਿੰਘ ਮਾਨਸਾ, ਜੋਗਿੰਦਰ ਸਿੰਘ ਨੰਗਲ ਕਲਾਂ, ਹਰਜਿੰਦਰ ਸਿੰਘ ਖੋਖਰ ਕਲਾਂ, ਜੀਤ ਸਿੰਘ ਧਲੇਵਾ, ਜਗਤਾਰ ਸਿੰਘ ਭੀਖੀ, ਕਰਨੈਲ ਸਿੰਘ, ਗੁਰਵਿੰਦਰ ਸਿੰਘ ਬਬਲੀ ਭੀਖੀ ਆਰੇ ਵਾਲਾ, ਡਾਂ.ਰਘੁਵੀਰ ਸਿੰਘ ਨਾਨਕ, ਗੁਰਚਰਨ ਸਿੰਘ, ਜਗਰੂਪ ਸਿੰਘ, ਗੁਰਜੰਟ ਸਿੰਘ, ਜਸਵੀਰ ਸਿੰਘ ਟੇਲਰ, ਜਗਸੀਰ ਸਿੰਘ ਜੱਗੀ, ਗੁਰਪਿਆਰ ਸਿੰਘ ਹੀਰੇ ਵਾਲਾ, ਅਕਬਰ ਖਾਂ ਫਫੜੇ ਆਦਿ ਮੋਜੂਦ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …