Thursday, March 26, 2026

ਮੰਗਲਵਾਰ ਨੂੰ ਅੰਮ੍ਰਿਤਸਰ ‘ਚ ਤਿੰਨ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਸੰਖਿਆ 24 ਹੋਈ

ਜਿਲ੍ਹੇ ‘ਚ ਮਿਲੇ ਸਨ 15 ਨਵੇਂ ਕਰੋਨਾ ਕੇਸ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ ਬਿਊਰੋ) – ਮੰਗਲਵਾਰ ਨੂੰ ਅੰਮ੍ਰਿਤਸਰ ਵਿੱਚ 3 ਕਰੋਨਾ ਪਾਜ਼ਟਿਵ ਦੀ ਮੌਤ ਹੋਣ ਨਾਲ; ਹੁਣ ਤੱਕ ਕੁੱਲ ਮੌਤਾਂ ਦੀ ਸੰਖਿਆ 24 ਹੋ ਗਈ ਹੈ, ਜਦਕਿ 15 ਨਵੇਂ ਕੋਵਿਡ-19 ਮਾਮਲੇ ਮਿਲੇ ਸਨ।
               ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ ਇਕ 51 ਸਾਲਾ ਔਰਤ ਸੀਮਾ ਭੂਸ਼ਣਪੁਰਾ, 49 ਸਾਲਾ ਨਿਰਮਲ ਸਿੰਘ ਹਰੀਪੁਰਾ ਅਤੇ 66 ਸਾਲਾ ਕਿਸ਼ਨ ਸਿੰਘ ਅਜੀਤ ਨਗਰ ਸੁਲਤਾਨਵਿੰਡ ਰੋਡ ਦਾ ਰਹਿਣ ਵਾਲਾ ਸੀ।ਮ੍ਰਿਤਕਾਂ ਵਿਚੋਂ 2 ਦਾ ਇਲਾਜ਼ ਨਿੱਜੀ ਹਸਪਤਾਲ ‘ਚ ਹੋ ਰਿਹਾ ਸੀ।
                ਨਵੇਂ 15 ਕਰੋਨਾ ਪਾਜੀਟਿਵ ਕੇਸਾਂ ਵਿੱਚੋਂ ਇੱਕ-ਇੱਕ ਕ੍ਰਿਸ਼ਨਾ ਸਕੇਅਰ, ਹਰੀਪੁਰਾ, ਅਜੀਤ ਨਗਰ, ਹਬੀਬਪੁਰਾ ਪਿੰਡ ਓਠੀਆਂ, ਰਈਆ ਅਤੇ ਚੋਗਾਵਾਂ ਤੋਂ ਸਾਹਮਣੇ ਆਏ ਹਨ।ਜਦਕਿ ਚਾਰ ਕੇਸ ਗਲੀ ਜੱਟਾਂ ਵਾਲੀ ਲਾਹੌਰੀ ਗੇਟ, ਤਿੰਨ ਅੰਨਗੜ ਅਤੇ ਇੱਕ ਗੋਲਬਾਗ ਦੇ ਮਰੀਜ਼ਾਂ ਦੇ ਸੰਪਰਕ ਤੋਂ ਮਿਲੇ ਹਨ।
            ਸਿਹਤ ਵਿਭਾਗ ਅਨੁਸਾਰ 15 ਨਵੇਂ ਕਰੋਨਾ ਪਾਜ਼ਟਿਵ ਨਾਲ ਜਿਲੇ ਵਿੱਚ ਕੁੱਲ ਕਰੋਨਾ ਕੇਸਾਂ ਦੀ ਗਿਣਤੀ 644 ਹੋ ਗਈ ਹੈ, 464 ਠੀਕ ਹੋਸਣ ‘ਤੇ ਘਰ ਭੇਜ ਦਿੱਤੇ ਗਏ ਹਨ 157 ਇਲਾਜ਼ ਅਧੀਨ ਅਤੇ 24 ਮਰੀਜ਼ਾਂ ਦੀ ਮੌਤ ਹੋ ਗਈ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …