Thursday, August 13, 2026

ਕੈਬਨਿਟ ਮੰਤਰੀ ਸੋਨੀ ਦੀ ਹਾਜ਼ਰੀ ‘ਚ ਪੱਪਲ ਨੇ ਚੇਅਰਮੈਨ ਦਾ ਅਹੁੱਦਾ ਸੰਭਾਲਿਆ

ਅੰਮ੍ਰਿਤਸਰ, 17 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਬੀਤੇ ਦਿਨੀਂ ਪੰਜਾਬ ਸਰਕਾਰ ਵਲੋਂ ਅੰਮ੍ਰਿਤਸਰ ਮਾਰਕੀਟ ਕਮੇਟੀ ਦੇ ਚੇਅਰਮੈਨ ਨਿਯੁੱਕਤ ਕੀਤੇ ਗਏ ਅਰੁਣ ਕੁਮਾਰ ਪੱਪਲ ਨੇ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਦੀ ਹਾਜ਼ਰੀ ਵਿੱਚ ਆਪਣਾ ਅਹੁੱਦਾ ਸੰਭਾਲ ਲ਼ਿਆ ਹੈ।
                ਮੰਤਰੀ ਸੋਨੀ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਤੇ ਹਾਈਕਮਾਂਡ ਦਾ ਧੰਨਵਾਦ ਕਰਦੇ ਹਨ, ਜਿੰਨਾਂ ਨੇ ਇਕ ਇਮਾਨਦਾਰ ਤੇ ਮਿਹਨਤੀ ਵਰਕਰ ਨੂੰ ਇਹ ਜਿੰਮੇਵਾਰੀ ਸੌਂਪੀ ਹੈ।ਅਰੁਣ ਕੁਮਾਰ ਪੱਪਲ ਨੇ ਮਾਰਕੀਟ ਕਮੇਟੀ ਚੇਅਰਮੈਨ ਵਜੋਂ ਸੇਵਾ ਸੰਭਾਲਣ ਉਪਰੰਤ ਸੋਨੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ।
             ਇਸ ਮੌਕੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ: ਸੁਖਚੈਨ ਸਿੰਘ ਗਿੱਲ, ਡਿਪਟੀ ਮੇਅਰ ਯੂਨਿਸ ਕੁਮਾਰ, ਧਰਮਵੀਰ ਸਰੀਨ, ਅਸ਼ਵਨੀ ਪੱਪੂ, ਕੌਂਸਲਰ ਤਾਹਿਰ ਸ਼ਾਹ, ਲਖਵਿੰਦਰ ਸਿੰਘ ਲੱਖਾ, ਪਰਮਜੀਤ ਚੋਪੜਾ, ਗੁਰਦੇਵ ਸਿੰਘ ਦਾਰਾ, ਸਰਬਜੀਤ ਸਿੰਘ ਲਾਟੀ, ਇੰਦਰ ਖੰਨਾ, ਰਮਨ ਬਾਬਾ, ਮਨੋਜ ਕੁਮਾਰ ਤੇ ਵੱਡੀ ਗਿਣਤੀ ‘ਚ ਕਾਂਗਰਸੀ ਵਰਕਰ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …