ਤੰਦਰੁਸਤ ਹੋ ਕੇ ਪਰਤਣ ਵਾਲਿਆਂ ‘ਚ ਇੱਕੋ ਪਰਿਵਾਰ ਦੇ 7 ਮੈਂਬਰ ਤੇ 3 ਮੁਲਾਜ਼ਮ ਵੀ ਸ਼ਾਮਲ
ਧੂਰੀ, 1 ਜੁਲਾਈ (ਪ੍ਰਵੀਨ ਗਰਗ) ਸਿਵਲ ਹਸਪਤਾਲ ਮਾਲੇਰਕੋਟਲਾ ਅਤੇ ਕੋਰੋਨਾ ਕੇਅਰ ਸੈਂਟਰ ਘਾਬਦਾਂ ਵਿਖੇ ਧੂਰੀ ਦੇ ਰਹਿਣ ਵਾਲੇ ਕੋਰੋਨਾ ਪੋਜ਼ੀਟਿਵ ਜੇਰੇ
ਇਲਾਜ ਵਿਅਕਤੀਆਂ ਵਿੱਚੋਂ ਅੱਜ 13 ਵਿਅਕਤੀਆਂ ਦੇ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰ ਪਰਤਣ ਨਾਲ ਸ਼ਹਿਰ ਦੇ ਲੋਕਾਂ ਵਿੱਚ ਖੁਸ਼ੀ ਦਾ ਮਾਹੌਲ ਹੈ ਅਤੇ ਲੋਕਾਂ ਤੇ ਸਾਕ-ਸਨੇਹੀਆਂ ਵੱਲੋਂ ਇਹਨਾਂ ਯੋਧਿਆਂ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਧੂਰੀ ਦੀ ਪਕੌੜੇ-ਪਤਾਸਿਆਂ ਵਾਲੀ ਇੰਦਰ ਸੈਨ ਪ੍ਰੇਮ ਚੰਦ ਹਲਵਾਈ ਦੇ ਨਾਮ ਨਾਲ ਮਸ਼ਹੂਰ ਦੁਕਾਨ ਜਿਸ ਦੇ ਬੀਤੇ ਦਿਨੀਂ ਕੁੱਝ ਮੁਲਾਜ਼ਮ ਅਤੇ ਪਰਿਵਾਰ ਦੇ 7 ਮੈਂਬਰ ਕੋਰੋਨਾ ਪੋਜ਼ੀਟਿਵ ਪਾਏ ਗਏ ਸਨ, ਅੱਜ ਤੰਦਰੁਸਤ ਹੋ ਕੇ ਆਪਣੇ ਘਰ ਪਰਤ ਆਏ ਹਨ।ਇਹਨਾਂ ਵਿਅਕਤੀਆਂ ਵਿੱਚ ਪ੍ਰੇਮ ਚੰਦ, ਸ਼੍ਰੀਮਤੀ ਨਸੀਬ ਕੌਰ, ਮੁਨੀਸ਼ ਕੁਮਾਰ ਜੋ ਕਿ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਜੇਰੇ ਇਲਾਜ਼ ਸਨ, ਵਾਪਸ ਆ ਗਏ ਹਨ ਅਤੇ ਇਸੇ ਹੀ ਪਰਿਵਾਰ ਦੇ ਕੁੱਝ ਮੈਂਬਰ ਜਿੰਨਾਂ ਵਿੱਚ ਸੰਜੀਵ ਕੁਮਾਰ, ਨਰਿੰਦਰ ਕੁਮਾਰ, ਤਮੰਨਾ ਸੈਣੀ, ਫਾਕ ਮੁਹੰਮਦ (ਗੁੱਗਾ), ਵਾਸਦੇਵ, ਸੁਖਨੰਦਨ, ਸੁੰਦਰ ਲਾਲ (ਤਿੰਨੋਂ ਮੁਲਾਜ਼ਮ) ਜੋ ਕਿ ਕੋਰੋੋਨਾ ਕੇਅਰ ਸੈਂਟਰ ਘਾਬਦਾਂ ਵਿਖੇ ਜੇਰੇ ਇਲਾਜ਼ ਸਨ, ਵੀ ਤੰਦਰੁਸਤ ਹੋ ਕੇ ਆਪਣੇ-ਆਪਣੇ ਘਰ ਪਰਤ ਆਏ ਹਨ।ਇਸੇ ਲੜੀ ਵਿੱਚ ਕੇ.ਆਰ.ਬੀ.ਐਲ. ਉਦਯੋਗਿਕ ਇਕਾਈ ਦੇ ਦੋ ਮੁਲਾਜ਼ਮ, ਇੱਥੋਂ ਦੇ ਹੋਮਿਓਪੈਥੀ ਡਾ. ਨਰੇਸ਼ ਜਿੰਦਲ ਸ਼ਾਮਿਲ ਹਨ।
ਇਹ ਵੀ ਦੱਸਣਯੋਗ ਹੈ ਕਿ ਇੰਦਰ ਸੈਨ ਪ੍ਰੇਮ ਚੰਦ ਹਲਵਾਈ ਦੀ ਦੁਕਾਨ ‘ਤੇ ਸਭ ਤੋਂ ਪਹਿਲਾਂ ਪੋਜ਼ੀਟਿਵ ਆਇਆ ਦੁਕਾਨ ਦਾ ਮੁਲਾਜ਼ਮ ਰਾਹੁਲ ਵੀ ਬੀਤੇ ਦਿਨੀਂ ਤੰਦਰੁਸਤ ਹੋ ਕੇ ਘਰ ਪਰਤ ਆਇਆ ਹੈ।ਸੰਜੀਵ ਕੁਮਾਰ ਨੇ ਕੋਰੋਨਾ ਕੇਅਰ ਸੈਂਟਰ ਘਾਬਦਾਂ ਵਿਖੇ ਖਾਣ-ਪਾਣ ਅਤੇ ਰਹਿਣ-ਸਹਿਣ ਦੇ ਪ੍ਰਬੰਧਾਂ ‘ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਉਥੋਂ ਦੇ ਸਟਾਫ ਤੋਂ ਮਿਲੇ ਸਹਿਯੋਗ ਦੇ ਚਲਦਿਆਂ ਉਹ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਗੇ।
Check Also
ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ
ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …
Punjab Post Daily Online Newspaper & Print Media