ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਆਗੂ ਜਥੇਦਾਰ ਹਰੀ ਸਿੰਘ ਸ਼ਾਹਪੁਰ, ਨੰਬਰਦਾਰ ਜਰਨੈਲ
ਸਿੰਘ, ਹਰਨੈਬ ਸਿੰਘ, ਗੁਰਤੇਜ ਸਿੰਘ ਦੇ ਪਿਤਾ ਅਤੇ ਯੂਥ ਆਗੂ ਰਣਧੀਰ ਸਿੰਘ ਧੀਰਾ ਦੇ ਦਾਦਾ ਜਥੇ. ਹੁਕਮ ਸਿੰਘ ਸਾਬਕਾ ਪੰਚ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ।ਉਨਾਂ ਦੇ ਪਰਿਵਾਰ ਨਾਲ ਸ਼੍ਰੋਮਣੀ ਅਕਾਲੀ ਦਲ ਵਪਾਰ ਵਿੰਗ ਦੇ ਜਰਨਲ ਸਕੱਤਰ ਰਾਜਿੰਦਰ ਦੀਪਾ ਵਲੋਂ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਜਥੇਦਾਰ ਹੁਕਮ ਸਿੰਘ ਦੀਆਂ ਚੰਗੀਆਂ ਸਿੱਖਿਆਵਾਂ ਸਦਕਾ ਅੱਜ ਸਮੁੱਚੇ ਪਰਿਵਾਰ ਦਾ ਸਮਾਜਿਕ ਕਾਰਜ਼ਾਂ ਅਤੇ ਰਾਜਨੀਤੀ ਵਿੱਚ ਵੱਡਾ ਨਾਂ ਹੈ ਉਨ੍ਹਾਂ ਵਿਛੜੀ ਰੂਹ ਦੀ ਸ਼ਾਂਤੀ ਲਈ ਪ੍ਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ।
ਇਸ ਮੌਕੇ ਜਥੇਦਾਰ ਹਰੀ ਸਿੰਘ ਸ਼ਾਹਪੁਰ, ਤੇਜ ਸਿੰਘ, ਰਣਧੀਰ ਸਿੰਘ, ਸਿਮਰਜੀਤ ਸਿੰਘ ਸਮਰੀ, ਮੱਖਣ ਸਿੰਘ ਸ਼ਾਹਪੁਰ ਆਦਿ ਹਾਜ਼ਰ ਸਨ ।
Check Also
ਖਾਲਸਾ ਸੰਸਥਾਵਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਗੁਰਪੁਰਬ ’ਤੇ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸਮੂਹ ਵਿੱਦਿਅਕ ਅਦਾਰਿਆਂ …
Punjab Post Daily Online Newspaper & Print Media