Thursday, September 17, 2026

ਮੈਡਮ ਡੇਜ਼ੀ ਗੁਲੇਰੀਆ ਨੇ ਈ.ਟੀ.ਓ (ਜੀ.ਐਸ.ਟੀ) ਵਜੋਂ ਚਾਰਜ਼ ਸੰਭਾਲਿਆ

ਸੁਨਾਮ/ ਲੌਂਗੋਵਾਲ, 9 ਜੁਲਾਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੀ.ਸੀ.ਐਸ ਅਫਸਰ ਮੈਡਮ ਡੇਜ਼ੀ ਗੁਲੇਰੀਆ ਨੇ ਸਥਾਨਕ ਸ਼ਹਿਰ ਵਿਖੇ ਈ.ਟੀ.ਓ (ਜੀ.ਐਸ.ਟੀ.) ਵਜੋਂ ਆਪਣਾ ਚਾਰਜ ਸੰਭਾਲ ਲਿਆ ਹੈ।ਉਹ ਲੁਧਿਆਣਾ ਤੋਂ ਬਦਲ ਕੇ ਆਏ ਕੇ ਆਏ ਹਨ।ਸਮਾਜ ਸੇਵਕ ਚਮਕੌਰ ਹਾਂਡਾ, ਹਰਪਾਲ ਹਾਂਡਾ ਅਤੇ ਵਰਮਾ ਹਾਂਡਾ ਨੇ ਮੈਡਮ ਡੇਜ਼ੀ ਗੁਲੇਰੀਆ ਦਾ ਸਵਾਗਤ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਕੀਤਾ।ਅਹੁੱਦਾ ਸੰਭਾਲਣ ਉਪਰੰਤ ਮੈਡਮ ਡੇਜ਼ੀ ਗੁਲੇਰੀਆ ਨੇ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਨਿਭਾਉਣਗੇ।ਉਨ੍ਹਾਂ ਵਪਾਰੀ ਭਰਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਜੀ.ਐਸ.ਟੀ ਨਾਲ ਸਬੰਧਤ ਸਰਕਾਰ ਵਲੋਂ ਜਾਰੀ ਸਾਰੀਆਂ ਹਦਾਇਤਾਂ ਦੀ ਇੰਨ੍ਹ-ਬਿੰਨ੍ਹ ਪਾਲਣਾ ਕਰਨ।ਕਾਨੂੰਨ ਦੀ ਪਾਲਣਾ ਨਾ ਕਰਨ ਵਾਲਿਆਂ ਖਿਲਾਫ ਉਹ ਆਪਣੀ ਡਿਊਟੀ ਅਤੇ ਸਰਕਾਰੀ ਹਦਾਇਤਾਂ ਅਨੁਸਾਰ ਸਖਤ ਰੁਖ ਅਪਣਾਉਣਗੇ।
                  ਚਮਕੌਰ ਹਾਂਡਾ, ਹਰਪਾਲ ਹਾਂਡਾ ਅਤੇ ਵਰਮਾ ਹਾਂਡਾ ਨੇ ਕਿਹਾ ਕਿ ਮੈਡਮ ਡੇਜ਼ੀ ਗੁਲੇਰੀਆ ਨੂੰ ਲੁਧਿਆਣਾ ਵਿਖੇ ਵੀ ਇੱਕ ਇਮਾਨਦਾਰ, ਮਿਹਨਤੀ ਅਤੇ ਆਪਣੀ ਡਿਊਟੀ ਨੂੰ ਸਮਰਪਿਤ ਅਫਸਰ ਵਜੋਂ ਜਾਣਿਆ ਜਾਂਦਾ ਸੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …