Saturday, August 1, 2026

ਪਿੰਡ ਲੱਖੇਵਾਲੀ ਵਿਖੇ ਗਰੀਬ ਪਰਿਵਾਰ ਦੇ ਕਮਰੇ ਦੀ ਡਿੱਗੀ ਛੱਤ

ਸ੍ਰੀ ਮੁਕਤਸਰ ਸਾਹਿਬ, 14 ਜੁਲਾਈ (ਪੰਜਾਬ ਪੋਸਟ-ਰਾਜਵੰਤ ਸਿੰਘ ਤੱਖੀ) ਇਥੋਂ ਨੇੜਲੇ ਪਿੰਡ ਲੱਖੇਵਾਲੀ ਵਿਖੇ ਰਾਤ ਵੇਲੇ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਪਈ।ਜਿਸ ਕਰਕੇ ਉਕਤ ਗਰੀਬ ਦਾ ਕਮਰੇ ‘ਚ ਪਿਆ ਸਮਾਨ ਨੁਕਸਾਨਿਆ ਗਿਆ । ਬਲਵੰਤ ਸਿੰਘ ਜੋ ਡਰਾਇਵਰੀ ਦਾ ਕੰਮ ਕਰਦਾ ਹੈ ਨੇ ਦੱਸਿਆ ਕਿ ਰਾਤ ਵੇਲੇ ਜਦ ਛੱਤ ਡਿੱਗੀ ਤਾਂ ਉਸ ਵੇਲੇ ਉਸ ਕਮਰੇ ਵਿਚ ਕੋਈ ਨਹੀ ਸੀ, ਜਿਸ ਕਰਕੇ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸੇ ਦੌਰਾਨ ਸਮਾਜ ਸੇਵਕ ਕੁਲਦੀਪ ਸਿੰਘ ਲੱਖੇਵਾਲੀ ਨੇ ਪੰਜਾਬ ਸਰਕਾਰ ਅਤੇ ਜਿਲਾ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਉਕਤ ਗਰੀਬ ਪਰਿਵਾਰ ਦੇ ਹੋਏ ਨੁਕਸਾਨ ਦੇਖਦਿਆਂ ਉਸ ਦੀ ਮਾਲੀ ਮਦਦ ਕੀਤੀ ਜਾਵੇ।

Check Also

ਸੰਗੀਤਮਈ ਸ਼ਾਮ ਪ੍ਰੋਗਰਾਮ ‘ਅਹਿਸਾਸ’ 2 ਅਗਸਤ ਨੂੰ

ਅੰਮ੍ਰਿਤਸਰ, 31 ਜੁਲਾਈ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਆਪਣੇ ਸਮਾਗਮਾਂ ਦੀ ਲੜੀ …