Wednesday, August 26, 2026

ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਵਲੋਂ ‘ਪੀ.ਸੀ.ਓ.ਡੀ’ ਬਾਰੇ ਵੈਬੀਨਾਰ

ਬਠਿੰਡਾ, 22 ਜੁਲਾਈ (ਪੰਜਾਬ ਪੋਸਟ ਬਿਊਰੋ) – ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਬਠਿੰਡਾ ਦੇ ਵੋਮੈਨ ਸੈਲ ਵਲੋਂ ਮਾਈਕਰੋਸਾਫ਼ਟ ਟੀਮ ਵਲੋਂ 17 ਜੁਲਾਈ 2020 ਨੂੰ ਮੈਕਸ ਹੈਲਥ ਕੇਅਰ ਦੇ ਸਹਿਯੋਗ ਨਾਲ ‘ਪੋਲੀ ਸਿਸਟਿਕ ਅੰਡਕੋਸ਼ ਬਿਮਾਰੀ (ਪੀ.ਸੀ.ਓ.ਡੀ)’ ਬਾਰੇ ਇੱਕ ਵਿਸ਼ੇਸ਼ ਵੈਬੀਨਾਰ ਕਰਵਾਇਆ ਗਿਆ।ਜਿਸ ਵਿੱਚ ਔਰਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਨੂੰ ਪੀ.ਸੀ.ਓ.ਡੀ ਬਾਰੇ ਜਾਣੂ ਕਰਵਾਉਣ ਲਈ ਮੈਕਸ ਸੁਪਰ ਸਪੈਸ਼ਲਿਟੀ ਹਸਪਤਾਲ ਬਠਿੰਡਾ ਤੋਂ ਡਾ. ਰੀਤੂ ਗਰਗ ਸਲਾਹਕਾਰ (ਗਾਇਨੀਕਾਲੋਜਿਸਟ) ਨੇ ਮਾਹਿਰ ਵਜੋਂ ਸ਼ਿਰਕਤ ਕੀਤੀ।ਵੈਬੀਨਾਰ ਵਿੱਚ ਲਗਭਗ 315 ਔਰਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਸ਼ਾਮਲ ਹੋਈਆਂ।
                ਡਾ. ਰੀਤੂ ਗਰਗ ਨੇ ਇਸ ਬਿਮਾਰੀ ਦੀਆਂ ਵੱਖ-ਵੱਖ ਸਥਿਤੀਆਂ ਅਤੇ ਕਿਸਮਾਂ ਬਾਰੇ ਬਹੁਤ ਚੰਗੀ ਤਰ੍ਹਾਂ ਦੱਸਿਆ।ਉਨ੍ਹਾਂ ਨੇ ਔਰਤ ਦੇ ਸਰੀਰ ਵਿਚ ਇਸ ਬਿਮਾਰੀ ਦੀ ਸ਼ੁਰੂਆਤ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਨਾਂ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕਰਨ ਤੋਂ ਬਾਅਦ ਉਨ੍ਹਾਂ ਨੇ ਵਿਅਕਤੀਗਤ ਪੱਧਰ ‘ਤੇ ਇਸ ਬਿਮਾਰੀ ਦੇ ਵੱਖ-ਵੱਖ ਰੋਕਥਾਮ ਉਪਾਵਾਂ ਬਾਰੇ ਵੀ ਵਿਚਾਰ ਵਟਾਂਦਰੇ ਕੀਤੇ। ਉਨ੍ਹਾਂ ਕਿਹਾ ਕਿ ਜੇਕਰ ਸਰੀਰ ਵਿਚ ਕੋਈ ਵੀ ਲੱਛਣ ਦਿਖਾਈ ਦਿੰਦਾ ਹੈ ਤਾਂ ਮਾਹਿਰ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਇਲਾਜ਼ ਵਿਚ ਬੇਲੋੜੀ ਦੇਰੀ ਭਵਿੱਖ ਵਿਚ ਗੰਭੀਰ ਸਮੱਸਿਆਵਾਂ ਪੈਦਾ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਹਰ 10 ਔਰਤਾਂ ਵਿੱਚੋਂ 1 ਔਰਤ ਇਸ ਬਿਮਾਰੀ ਤੋਂ ਪੀੜਤ ਹੈ। ਡਾ. ਗਰਗ ਨੇ ਸਲਾਹ ਦਿੱਤੀ ਹੈ ਕਿ ਸੁਸਤ ਜੀਵਨ-ਸ਼ੈਲੀ, ਖਾਣ ਪੀਣ ਦੀਆਂ ਮਾੜੀਆਂ ਆਦਤਾਂ ਅਤੇ ਹੋਰ ਮਾੜੀਆਂ ਸਿਹਤਮੰਦ ਜੀਵਨ ਪ੍ਰਣਾਲੀਆਂ ਦੀ ਬਜ਼ਾਏ ਇੱਕ ਸਰਗਰਮ ਜੀਵਨ ਸ਼ੈਲੀ ਨੂੰ ਅਪਣਾਇਆ ਜਾਣਾ ਚਾਹੀਦਾ ਹੈ ਜੋ ਕਸਰਤਾਂ, ਖ਼ੁਸ਼ਹਾਲ ਰਹਿਣ ਸਹਿਣ, ਹਰੀਆਂ ਸਬਜ਼ੀਆਂ ਸਮੇਤ ਸਿਹਤਮੰਦ ਖਾਣ ਪੀਣ ਦੀਆਂ ਆਦਤਾਂ ਨਾਲ ਭਰਪੂਰ ਹੋਵੇ। ਅਸਲ ਵਿਚ, ਸਾਡੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਥੋੜੇ ਜਿਹੇ ਬਦਲਾਅ ਹੀ ਅਸਚਰਜ਼ ਅਤੇ ਸਿਹਤਮੰਦ ਤਬਦੀਲੀਆਂ ਲਿਆ ਸਕਦੇ ਹਨ।ਕੁੱਲ ਮਿਲਾ ਕੇ ਮਜ਼ਬੂੂਤ ਅਤੇ ਸਮੁੱਚੀ ਸਿਹਤ ਸੰਭਾਲ ਬਾਰੇ ਯੋਗ ਭਾਸ਼ਣ ਦੀ ਸ਼ੁਰੂਆਤ ਨਾਲ ਇਹ ਪ੍ਰੋਗਰਾਮ ਬਹੁਤ ਹੀ ਸਫਲ ਰਿਹਾ।ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਵਾਈਸ ਪ੍ਰਿੰਸੀਪਲ ਕੁਲਵਿੰਦਰ ਸਿੰਘ ਨੇ ਔਰਤ ਫੈਕਲਟੀ ਮੈਂਬਰਾਂ ਅਤੇ ਵਿਦਿਆਰਥਣਾਂ ਲਈ ਇਸ ਜਾਣਕਾਰੀ ਭਰਪੂਰ ਵੈਬੀਨਾਰ ਨੂੰ ਸਫਲਤਾਪੂਰਵਕ ਕਰਵਾਉਣ ਲਈ ਵੋਮੈਨ ਸੈਲ ਦੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …