ਕਪੂਰਥਲਾ, 25 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿਲੇ ਭਰ ਵਿਚ
ਅਸ਼ਟਾਮ ਫਰੋਸ਼ ਆਪੋ ਆਪਣੇ ਕੈਬਿਨਾਂ ਅੱਗੇ ਅਸ਼ਟਾਮਾਂ ਦੀ ਕੀਮਤ ਸਬੰਧੀ ਬੋਰਡ ਲਾਉਣ ਤਾਂ ਜੋ ਆਮ ਲੋਕਾਂ ਨੂੰ ਅਸ਼ਟਾਮਾਂ ਦੀ ਸਹੀ ਕੀਮਤ ਦਾ ਪਤਾ ਲੱਗ ਸਕੇ।
ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਜਾਰੀ ਤਾਜਾ ਹਦਾਇਤਾਂ ਅਨੁਸਾਰ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਸਾਰੇ ਅਸ਼ਟਾਮ ਫਰੋਸ ਆਪਣੇ ਕੈਬਿਨਾਂ ਅੱਗੇ ਮੋਟੇ ਅੱਖਰਾਂ ਵਿਚ ਅਸ਼ਟਾਮਾਂ ਦੀ ਫਰੋਖਤ ਸਬੰਧੀ ਬੋਰਡ ਸਥਾਪਿਤ ਕਰਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਸ਼ਟਾਮ ਫਰੋਸ਼ਾਂ ਨੂੰ ਅਸ਼ਟਾਮ ਵੇਚਣ ਲਈ 2 ਫੀਸਦੀ ਕਮਿਸ਼ਨ ਦਿੱਤਾ ਜਾਂਦਾ ਹੈ, ਪਰ ਵੇਖਣ ਵਿਚ ਆਇਆ ਹੈ ਕਿ ਕਈ ਅਸ਼ਟਾਮ ਫਰੋਸ਼ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ ਵਸੂਲ ਰਹੇ ਹਨ।
ਉਨਾਂ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਫਗਵਾੜਾ ਦੇ ਐਸ.ਡੀ.ਐਮਜ਼ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਉਹ ਸਾਰੇ ਅਸ਼ਟਾਮ ਫਰੋਸਾਂ ਦੇ ਕੈਬਿਨਾਂ ਅੱਗੇ ਕੀਮਤ ਬਾਰੇ ਬੋਰਡ ਲੱਗਣਾ ਯਕੀਨੀ ਬਣਾਉਣ।
Check Also
ਨਗਰ ਨਿਗਮ ਵੱਲੋਂ ਮਈ 2026 ਦੌਰਾਨ ਵਿਗਿਆਨਕ ਢੰਗ ਨਾਲ ਠੋਸ ਕਚਰਾ ਪ੍ਰਬੰਧਨ ਜਾਰੀ
ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਮਈ 2026 ਦੌਰਾਨ ਸ਼ਹਿਰ ਵਿੱਚ …
Punjab Post Daily Online Newspaper & Print Media