Tuesday, April 14, 2026

ਏ ਕੈਸੀ ਰੁੱਤ ਆਈ…

ਏ ਕੈਸੀ ਰੁੱਤ ਆਈ ਨੀ ਮਾਂ,
ਲੜਦੇ ਭਾਈ-ਭਾਈ ਨੀ ਮਾਂ।

ਖੂਨ-ਖਰਾਬਾ ਇਉਂ ਨੇ ਕਰਦੇ,
ਜਿਉਂੁ ਹੋਵਣ ਇਹ ਕਸਾਈ ਨੀ ਮਾਂ।

ਇਤਬਾਰ ਤੇ ਪਿਆਰ ਰਿਹਾ ਨਾਂ ਅਜਕਲ੍,
ਹੁੰਦੀ ਜਾਂਦੀ ਤਬਾਹੀ ਨੀ ਮਾਂ।

ਜ਼ਮੀਨ-ਜਾਇਦਾਦ ਵੰਡ ਕੇ ਮੁੰਡੇ,
ਧੀ ਨੂੰ ਕਹਿਣ ਪਰਾਈ ਨੀ ਮਾਂ।

ਕਰਕੇ ਜ਼ੁਲਮ ਨਾਂ ਪਛਤਾਵਾ ਕਰਦੇ,
ਐਸੀ ਸ਼ਰਮ ਲਾਹੀ ਨੀ ਮਾਂ।

‘ਰੀਤ’ ਰੱਬ ਰਾਖਾ ਸਾਰਿਆਂ ਦਾ ਇੱਥੇ,
ਤੇ ਜੀਵੇ ਸਿਰ ਦਾ ਸਾਈ ਨੀ ਮਾਂ।

ਰਵਨੀਤ ਕੌਰ ਢੀਂਡਸਾ
ਪ੍ਰੀਤ ਨਗਰ, ਅੰਮ੍ਰਿਤਸਰ।
ਮੋ – 9815767719

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …