ਇੱਕ ਅਖੌਤੀ ਸਾਧ ਹੈ ਬਣਿਆ,
ਧੂਣੀ ਵਾਸ਼ਨਾ ਦੀ ਧੁਖਾਈ ਮਨ ਅੰਦਰ।
ਬਾਹਰੋਂ ਧੂਣੀ ਦਾ ਢੋਗ ਰਚਿਆ
ਕਰਮਾਂ ਦੀ ਖੇਡ ਹੈ ਰਚਾਈ ਜੱਗ ਅੰਦਰ।
ਸਬਰ ਦਾ ਬੰਨ ਹੈ ਲੋਕਾਂ ਲਈ ਬੰਨਿਆ
ਹਰ ਲਾਲਸਾ ਜਗਾਈ ਹੈ ਆਪਣੇ ਮਨ ਅੰਦਰ।
ਕੂੜਾ ਲੋਕਾਂ ਦੇ ਮਨ ਦਾ ਸਾਫ਼ ਕਰਨਾ
ਕੂੜ੍ਹੇ ਦੀ ਪਰਤ ਹੈ ਜਮਾਈ ਆਪਣੇ ਮਨ ਅੰਦਰ।
ਸ਼ਾਂਤੀ ਦਾ ਪ੍ਰਤੀਕ ਹੈ ਬਣਦਾ ਸਭ ਲਈ
ਅਸ਼ਾਂਤੀ ਫੈਲਾਈ ਹੈ ਆਪਣੇ ਮਨ ਅੰਦਰ।
ਲੋਕਾਂ ਦੇ ਦੋਸ਼ ਹੈ ਕੱਢਦਾ ਹੈ ਆਸਾਨੀ ਨਾਲ
ਆਪਣੇ ਦੋਸ਼ਾਂ ਦੀ ਕਿਤਾਬ ਛੁਪਾਈ ਹੈ ਮਨ ਅੰਦਰ।
ਰਜ਼ਿੰਦਰ ਪਾਲ ਕੌਰ ਸੰਧੂ
ਬਟਾਲਾ (ਗੁਰਦਾਸਪੁਰ)