Sunday, December 22, 2024

ਗੱਲਾਂ ਵਿੱਚੋਂ ਗੱਲ……

ਪਹਿਲਾਂ ਪਹਿਲ ਸਾਦੇ ਵਿਆਹ ਹੁੰਦੇ ਸੀ
ਸਾਰਿਆਂ ਨੂੰ ਉਦੋਂ ਬੜੇ ਚਾਅ ਹੁੰਦੇ ਸੀ
ਮੰਜ਼ਿਆਂ ‘ਤੇ ਜੋੜ ਸਪੀਕਰ ਸੀ ਲੱਗਦੇ
ਯਮਲੇ ਤੇ ਮਾਣਕ ਦੇ ਰਕਾਟ ਵੱਜਦੇ
ਧਰਦੇ ਸੀ ਦਾਲ ਉਦੋਂ ਵਿੱਚ ਹਾਰੀ ਜੀ
ਰੰਗਾਂ ਵਿੱਚੋਂ ਰੰਗ ਰੰਗਦਾ ਲਲਾਰੀ ਜੀ
ਗੱਲਾਂ ਵਿੱਚੋਂ ਗੱਲ ਫੜਦਾ ਲਿਖਾਰੀ ਜੀ।

ਅੱਜਕਲ ਦਾਰੂ ਦੇ ਨੇ ਦੌਰ ਚੱਲਦੇ
ਹੈਨੀ ਅਖਾੜੇ ਭਲਵਾਨੀ ਮੱਲ ਦੇ
ਇੱਕ ਦੂਜੇ ਦਾ ਨਾ ਹੁਣ ਰੋਬ੍ਹ ਝੱਲਦੇ
ਨਸ਼ੇ ਕਰ ਕਰ ਮੱਤ ਪਈ ਮਾਰੀ ਜੀ
ਰੰਗਾਂ ਵਿੱਚੋਂ ਰੰਗ ਰੰਗਦਾ ਲਲਾਰੀ ਜੀ
ਗੱਲਾਂ ਵਿਚੋਂ ਗੱਲ …………………

ਪਰਿਵਾਰਾਂ ਵਿੱਚ ਬੜੇ ਪਿਆਰ ਹੁੰਦੇ ਸੀ
ਯਾਰਾਂ ਦੇ ਸਭ ਬਈ ਯਾਰ ਹੁੰਦੇ ਸੀ
ਮੱਕੜੀ ਨੇ ਪਾਏ ਜਿਵੇਂ ਜਾਲ ਹੁੰਦੇ ਸੀ
ਕੁਦਰਤ ਨੂੰ ਮੰਨਦੇ ਸਾਰੇ ਬਲਿਹਾਰੀ ਜੀ
ਰੰਗਾਂ ਵਿੱਚੋਂ ਰੰਗ ਰੰਗਦਾ ਲਲਾਰੀ ਜੀ
ਗੱਲਾਂ ਵਿਚੋਂ ਗੱਲ …………………

ਅੱਜ ਕਲ੍ਹ ਬਹੁਤੇ ਯਾਰ ਮਾਰ ਕਰਦੇ
ਧੀਅ ਭੈਣ ਦੀ ਇੱਜ਼ਤ ਖਰਾਬ ਕਰਦੇ
ਬਣੀ ਦੁਨੀਆ ਇੱਕ ਦੂਜੇ ਦੀ ਹਤਿਆਰੀ ਜੀ
ਰੰਗਾਂ ਵਿਚੋਂ ਰੰਗ ਰੰਗਦਾ ਲਿਖਾਰੀ ਜੀ
ਗੱਲਾਂ ਵਿਚੋਂ ਗੱਲ …………………

ਸੁਖਚੈਨ ਸਿੰਘ
ਠੱਠੀ ਭਾਈ।
ਮੋ – 84379 32924

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …