ਲੌਂਗੋਵਾਲ, 29 ਜੁਲਾਈ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਛਾਜਲੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਬਾ ਭਾਈ ਮੂਲ ਚੰਦ ਸਾਹਿਬ ਜੀ ਦੀ ਸਮਾਧ
‘ਤੇ ਦਸਵੀਂ ਦਾ ਸਲਾਨਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਬਾਬਾ ਭਾਈ ਮੂਲ ਚੰਦ ਸਾਹਿਬ ਵਲੋਂ ਜੰਡ ਦੀ ਮੋੜੀ ਗੱਢ ਕੇ ਪਿੰਡ ਛਾਜਲੀ ਨੂੰ ਵਸਾਇਆ ਸੀ।ਇਸ ਰੀਤੀ ਰਿਵਾਜ ਅਨੁਸਾਰ ਪਿੰਡ ਦੇ ਨੰਬਰਦਾਰ ਅਤੇ ਸਮੂਹ ਪੰਚਾਇਤ ਵਲੋਂ ਧੱਜ (ਚਿੱਟੀ ਝੰਡੀ) ਚੜਾ ਕੇ ਰਸਮ ਦੀ ਸ਼ੁਰੂਆਤ ਕੀਤੀ ਗਈ।ਉਸ ਤੋਂ ਬਾਅਦ ਨਗਰ ਨਿਵਾਸੀਆਂ ਨੇ ਸਮਾਧ ‘ਤੇ ਮੱਥਾ ਟੇਕਿਆ।ਦਸਵੀਂ ਦਾ ਦਿਹਾੜਾ ਕਰੋਨਾ ਵਾਇਰਸ ਵਰਗੀ ਮਹਾਮਾਰੀ ਦੇ ਬਚਾਅ ਤੋਂ ਲੈ ਕੇ ਇੰਨ ਬਿੰਨ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਮਨਾਇਆ ਗਿਆ।
ਸਰਪੰਚ ਪਰਮਿੰਦਰ ਕੌਰ, ਸਮਾਜ ਸੇਵੀ ਇੰਦਰਜੀਤ ਸਿੰਘ ਬਾਵਾ, ਮਾਸਟਰ ਦਰਬਾਰਾ ਸਿੰਘ, ਹਰਵਿੰਦਰ ਸਿੰਘ ਮੰਡੇਰ, ਮੱਖਣ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਸਤਗੁਰ ਸਿੰਘ ਨੰਬਰਦਾਰ, ਸਮਸ਼ੇਰ ਸਿੰਘ ਨੰਬਰਦਾਰ, ਹਰਪ੍ਰੀਤ ਸਿੰਘ ਨੰਬਰਦਾਰ, ਮੋਹਨ ਸਿੰਘ ਪੰਚ, ਮੁਖਤਿਆਰ ਸਿੰਘ ਪੰਚ, ਪ੍ਰਿਤਪਾਲ ਸਿੰਘ ਪੰਚ, ਲੀਲਾ ਸਿੰਘ ਪੰਚ, ਬਾਬਰ ਸਿੰਘ ਪੰਚ, ਪ੍ਰਿਤਾ ਸਿੰਘ ਪੰਚ, ਜੱਗਾ ਸਿੰਘ ਪੰਚ, ਵੇਦ ਪ੍ਰਕਾਸ਼ ਪੰਚ, ਗੁਰਪ੍ਰੀਤ ਸਿੰਘ ਪੰਚ, ਅਮਨਦੀਪ ਸਿੰਘ ਸਹਾਰਨ ਪੰਚ ਵੱਲੋਂ ਮੇਲੇ ਵਿੱਚ ਪਹੁੰਚਣ ਵਾਲੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media