Tuesday, July 29, 2025
Breaking News

ਬਾਰ੍ਹਵੀਂ ਦੀ ਪ੍ਰੀਖਿਆ ਦੌਰਾਨ ਸ਼ੌਕਤ ਅਲੀ ਦਾ ਸ਼ਾਨਦਾਰ ਪ੍ਰਦਰਸ਼ਨ

ਲੌਂਗੋਵਾਲ, 29 ਜੁਲਾਈ (ਜਗਸੀਰ ਲੌਂਗੋਵਾਲ) – ਪਿੰਡ ਲਸੋਈ ਜਿਲ੍ਹਾ ਸੰਗਰੂਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਸ਼ੌਕਤ ਅਲੀ ਨੇ +2 ਆਰਟਸ ਗਰੁੱਪ ਦੀ ਪ੍ਰੀਖਿਆ ‘ਚ ਵਧੀਆ ਪ੍ਰਦਰਸ਼ਨ ਕਰਦੇ ਹੋਏ 91 ਪ੍ਰਤੀਸ਼ਤ ਅੰਕ ਹਾਸਲ ਕਰਕੇ ਆਪਣੇ ਪਿਤਾ ਪ੍ਰਸਿੱਧ ਗੀਤਕਾਰ ਮੁਸਤਾਕ ਲਸਾੜਾ, ਮਾਤਾ ਰਾਣੀ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ।ਪਿੰਡ ਲਸਾੜਾ ਦੀ ਨਗਰ ਪੰਚਾਇਤ ਅਤੇ ਪ੍ਰਮੁੱਖ ਲੋਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
                ਪ੍ਰਸਿੱਧ ਲੋਕ ਗਾਇਕ ਲਾਭ ਹੀਰਾ, ਇੰਟਰਨੈਸ਼ਨਲ ਲੋਕ ਗਾਇਕ ਕਲਾ ਮੰਚ ਦੇ ਰਾਸ਼ਟਰੀ ਪ੍ਰਧਾਨ ਹਾਕਮ ਬੱਖਤੜੀਵਾਲਾ, ਲਵਲੀ ਨਿਰਮਾਣ ਧੂਰੀ, ਰਣਜੀਤ ਮਣੀ, ਸ਼ਿੰਗਾਰਾ ਚਹਿਲ, ਸਾਬਰ ਖਾਨ, ਪ੍ਰਸਿੱਧ ਗੀਤਕਾਰ ਸਵਰਨ ਸਿਵੀਆਂ, ਰਮੇਸ਼ ਬਰੇਟਾ, ਗਿੱਲ ਅਕੋਈ ਵਾਲਾ, ਪ੍ਰਸਿੱਧ ਮੰਚ ਸੰਚਾਲਕ ਅਤੇ ਗਾਇਕ ਕੁਲਵੰਤ ਉਪਲੀ ਸੰਗਰੂਰ, ਨਿਰਮਲ ਮਾਹਲਾ ਸੰਗਰੂਰ, ਗੁਰਜੀਤ ਕਾਕਾ ਸੰਗਰੂਰ, ਸੁਲੇਖ ਦਰਦੀ ਲੋਂਗੋਵਾਲ, ਭੰਗੂ ਫਲੇੜੇ ਵਾਲਾ, ਜੱਗੀ ਧੂਰੀ ਅਤੇ ਲੋਕ ਗਾਇਕ ਕਲਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਅਸ਼ੋਕ ਮਸਤੀ ਨੇ ਸ਼ੌਕਤ ਅਲੀ ਅਤੇ ਉਸ ਦੇ ਮਾਤਾ ਪਿਤਾ ਨੂੰ ਮੁਬਾਰਕਾਂ ਦਿੱਤੀਆਂ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …