Sunday, February 22, 2026

ਸੀਟੂ ਆਗੂਆਂ ਨੇ ਭਾਰੀ ਬਿਜਲੀ ਬਿੱਲਾਂ ਵਿਰੁੱਧ ਪ੍ਰਗਟਾਇਆ ਰੋਸ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਕਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਨੇ ਅਨੇਕਾਂ ਗ਼ਰੀਬ ਪਰਿਵਾਰਾਂ ਦੇ ਚੁੱਲ੍ਹੇ ਠੰਢੇ ਕਰ ਦਿੱਤੇ ਹਨ ਅਤੇ ਰਹਿੰਦੀ ਕਸਰ ਬਿਜਲੀ ਦੇ ਭਾਰੀ ਬਿੱਲਾਂ ਨੇ ਕੱਢ ਦਿੱਤੀ ਹੈ।ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ ਅਤੇ ਤਹਿਸੀਲ ਸਕੱਤਰ ਰਾਜ ਜਸਵੰਤ ਸਿੰਘ ਤਲਵੰਡੀ ਨੇ ਪਿੰਡ ਤਲਵੰਡੀ ਰਾਏ ਦੇ ਦਰਜਨਾਂ ਗ਼ਰੀਬ ਪਰਿਵਾਰਾਂ ਦੇ ਭਾਰੀ ਬਿਜਲੀ ਬਿੱਲਾਂ ਵਿਰੁੱਧ ਆਪਣਾ ਰੋਸ ਪ੍ਰਗਟ ਕੀਤਾ।ਉਨਾਂ ਦੱਸਿਆ ਕਿ ਬੁੱਢਾਪਾ ਅਤੇ ਵਿਧਵਾ ਪੈਨਸ਼ਨ ਆਸਰੇ ਰੋਟੀ ਦਾ ਜੁਗਾੜ ਕਰਨ ਵਾਲੀ ਬਜ਼ੁਰਗ ਮਜ਼ਦੂਰ ਔਰਤ ਸੁਖਦੇਵ ਕੌਰ ਨੂੰ ਦੋ ਹਜ਼ਾਰ ਦਾ ਬਿਜਲੀ ਬਿੱਲ ਆਇਆ ਹੈ, ਜੁਗਿੰਦਰ ਸਿੰਘ ਨੂੰ 28 ਹਜ਼ਾਰ, ਮਿਹਰ ਸਿੰਘ 14 ਹਜ਼ਾਰ 340 ਰੁਪਏ, ਮਹਿੰਦਰ ਸਿੰਘ 12 ਹਜ਼ਾਰ 700 ਰੁਪਏ, ਮੁਖ਼ਤਿਆਰ ਸਿੰਘ 10 ਹਜ਼ਾਰ 230 ਰੁਪਏ, ਨਰੇਗਾ ਮਜ਼ਦੂਰ ਰਛਪਾਲ ਸਿੰਘ 11 ਹਜ਼ਾਰ 190 ਰੁਪਏ ਦੇ ਬਿੱਲ ਆਏ ਹਨ।ਇਸ ਤੋਂ ਇਲਾਵਾ ਬਿਜਲੀ ਬਿੱਲਾਂ ਦੇ ਝੰਜੋੜੇ ਦੋ ਦਰਜਨ ਤੋਂ ਵਧੇਰੇ ਹੋਰ ਮਜ਼ਦੂਰ ਅਤੇ ਗ਼ਰੀਬ ਕਿਸਾਨਾਂ ਨੇ ਉਨਾਂ ਦੀ ਜਥੇਬੰਦੀ ਕੋਲ ਫ਼ਰਿਆਦ ਕੀਤੀ ਹੈ।
                  ਮਜ਼ਦੂਰ ਆਗੂਆਂ ਨੇ ਕਿਹਾ ਕਿ ਇਨ੍ਹਾਂ ਵਿਚ ਜਿਆਦਾਤਰ ਉਹ ਮਜ਼ਦੂਰ ਹਨ।ਜਿਹੜੇ ਬਿਜਲੀ ਬਿੱਲ ਮੁਆਫ਼ੀ ਦੇ ਘੇਰੇ ਵਿਚ ਆਉਂਦੇ ਹਨ ਅਤੇ ਪਹਿਲਾਂ ਕਦੇ ਉਨ੍ਹਾਂ ਨੂੰ ਆਮ ਤੌਰ `ਤੇ ਬਿੱਲ ਨਹੀਂ ਸੀ ਆਉਂਦਾ ਤੇ ਕਦੇ ਕਦਾਈਂ 15-20 ਰੁਪਏ ਹੀ ਆਉਂਦਾ ਸੀ।
                ਉਨ੍ਹਾਂ ਹੈਰਾਨੀ ਪ੍ਰਗਟ ਕੀਤੀ ਹੈ ਕਿ ਜਿਨ੍ਹਾਂ ਘਰਾਂ ਵਿਚ ਏਅਰ ਕੰਡੀਸ਼ਨ ਚਲਦੇ ਹਨ ਉਨ੍ਹਾਂ ਦੇ ਬਿੱਲ ਵੀ ਚਾਰ ਪੰਜ ਹਜ਼ਾਰ ਦੇ ਘੇਰੇ ਵਿੱਚ ਹੀ ਆਏ ਹਨ।ਪਰ ਇੱਕ ਪੱਖਾ ਅਤੇ ਬਲਬ ਚਲਾਉਣ ਵਾਲੇ ਇਨ੍ਹਾਂ ਗ਼ਰੀਬਾਂ ਨੂੰ ਬਿਜਲੀ ਦੇ ਭਾਰੀ ਬਿੱਲ ਭੇਜਣ ਦੀ ਮਜ਼ਦੂਰ ਆਗੂਆਂ ਨੇ ਜ਼਼ੋਰਦਾਰ ਨਿੰਦਾ ਕਰਦਿਆਂ ਇਹ ਬਿੱਲ ਵਾਪਸ ਲੈਣ ਦੀ ਮੰਗ ਕੀਤੀ ਹੈ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …