Sunday, February 22, 2026

ਸ੍ਰੀ ਰਾਮ ਜਨਮ ਭੂਮੀ ਪੂਜਨ ਦੀ ਧਾਰਮਿਕ ਸੰਸਥਾਵਾਂ ਨੇ ਮਨਾਈ ਖੁਸ਼ੀ

ਲੌਂਗੋਵਾਲ, 5 ਅਗਸਤ (ਜਗਸੀਰ ਲੌਂਗੋਵਾਲ) – ਸ੍ਰੀ ਰਾਮ ਜਨਮ ਭੂਮੀ ਅਯੁੱਧਿਆ ‘ਚ 500 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਦ ਸ੍ਰੀ ਰਾਮ ਮੰਦਰ ਦਾ ਨੀਂਹ ਰੱਖਣ ਲਈ ਹੋਏ ਭੂਮੀ ਪੂਜਨ ਦੀ ਖੁਸ਼ੀ ‘ਚ ਕਸਬੇ ਦੀਆਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ।ਜਿਸ ਦੋਰਾਨ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਉਪਰੰਤ ਸ੍ਰੀ ਬਲਰਾਮ ਕ੍ਰਿਸ਼ਨ ਗਾਊਸ਼ਾਲਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸ਼ੋਕ ਕੁਮਾਰ ਮੋਦੀ ,ਉਪ ਪ੍ਰਧਾਨ ਬੀਰਬਲ ਦਾਸ ਬਾਂਸਲ, ਧਰਮਵੀਰ ਰਾਮੂ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਦੇ ਪ੍ਰਧਾਨ ਰਜਿੰਦਰ ਕੁਮਾਰ ਲੀਲੂ, ਭਾਰਤੀਆ ਮਹਾਂਵੀਰ ਦਲ ਵਲੋਂ ਪ੍ਰਧਾਨ ਮਦਨ ਲਾਲ ਜਿੰਦਲ, ਜਿਲ੍ਹਾ ਅਗਰਵਾਲ ਸਭਾ ਵਲੋਂ ਪ੍ਰਧਾਨ ਮੋਹਨ ਲਾਲ ਗਰਗ, ਅਗਰਵਾਲ ਸਭਾ ਚੀਮਾ ਮੰਡੀ ਵਲੋਂ ਪ੍ਰਧਾਨ ਸੁਰਿੰਦਰ ਕੁਮਾਰ ਕਾਂਸਲ, ਪੀਰ ਬਾਬਾ ਲਾਲਾ ਵਾਲਾ ਪ੍ਰਬੰਧਕ ਕਮੇਟੀ ਵਲੋਂ ਨਗਿੰਦਰ ਕੁਮਾਰ ਬਿੱਲੂ, ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ ਵਲੋਂ ਪ੍ਰਬੰਧਕ ਦੇਸ ਰਾਜ ਬਾਂਸਲ ਭੱਠੇ ਵਾਲੇ, ਚੇਅਰਮੈਨ ਜੀਵਨ ਬਾਂਸਲ, ਪ੍ਰਧਾਨ ਤਰਲੋਚਨ ਗੋਇਲ ਚੀਮਾ, ਉਪ ਪ੍ਰਧਾਨ ਜਤਿੰਦਰ ਹੈਪੀ, ਸ੍ਰੀ ਦੁਰਗਾ ਸ਼ਕਤੀ ਰਾਮਲੀਲਾ ਕਲੱਬ ਵਲੋਂ ਪ੍ਰਧਾਨ ਗੋਰਾ ਲਾਲ ਕਣਕਵਾਲੀਆ, ਪ੍ਰਾਚੀਨ ਸ਼ਿਵ ਮੰਦਰ ਕਮੇਟੀ ਵਲੋਂ ਪ੍ਰਧਾਨ ਭੀਮ ਸੈਨ ਬਾਂਸਲ, ਅਗਰਵਾਲ ਫੈਮਲੀ ਕਲੱਬ ਵਲੋਂ ਪ੍ਰਧਾਨ ਅਸ਼ੋਕ ਗਰਗ, ਸਿਵ ਸ਼ਕਤੀ ਸੇਵਾ ਸੰਘ ਵਲੋਂ ਪ੍ਰਧਾਨ ਕੁਲਦੀਪ ਸ਼ਰਮਾ, ਆਲ ਇੰਡੀਆ ਹਿੰਦੂ ਸ਼ਿਵ ਸੈਨਾ ਵਲੋਂ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਂਸਲ, ਭਾਜਪਾ ਮੰਡਲ ਚੀਮਾ ਵਲੋਂ ਸੁਖਵਿੰਦਰ ਸ਼ਰਮਾ, ਸਰਬੋਪਰਿ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਕੱਤਰ ਜਸਵਿੰਦਰ ਸ਼ਰਮਾ, ਸਹਿ ਸਕੱਤਰ ਪ੍ਰਦੀਪ ਸ਼ਰਮਾ ਬਿੱਟੂ, ਮਾਤਾ ਸ੍ਰੀ ਨੈਣਾ ਦੇਵੀ ਲੰਗਰ ਕਮੇਟੀ ਵਲੋਂ ਪ੍ਰਧਾਨ ਹੰਸ ਰਾਜ ਜਿੰਦਲ, ਸ੍ਰੀ ਹਨੂੰਮਾਨ ਮੰਦਰ ਦੇ ਪੁਜਾਰੀ ਪੰਡਤ ਨਰੇਸ਼ ਸ਼ਾਸਤਰੀ, ਠੇਕੇਦਾਰ ਭੀਮ ਸੈਨ ਗੋਇਲ ਆਦਿ ਨੇ ਹਾਜ਼ਰ ਸ਼ਰਧਾਲੂਆਂ ਨੂੰ ਸ੍ਰੀ ਰਾਮ ਮੰਦਰ ਭੂਮੀ ਪੂਜਨ ਦੀਆਂ ਸ਼ੁਭਕਾਮਨਾਵਾਂ ਭੇਟ ਕੀਤੀਆਂ ਤੇ ਲੱਡੂਆਂ ਦਾ ਪ੍ਰਸ਼ਾਦ ਵੰਡਿਆ ਗਿਆ।
                ਇਸ ਮੌਕੇ ਮਦਨ ਲਾਲ ਹੋਡਲਾ, ਲੱਭੂ ਰਾਮ ਜਿੰਦਲ, ਰਕੇਸ਼ ਕੁਮਾਰ ਵਿੱਕੀ, ਮੁਕੇਸ਼ ਕੁਮਾਰ, ਰਕੇਸ਼ ਕੁਮਾਰ ਕੇਸੀ, ਮਿੰਟੂ ਬਾਂਸਲ, ਗਗਨ ਬਾਸਲ, ਪ੍ਰਦੀਪ ਕੁਮਾਰ, ਰਵਿੰਦਰ ਟਿੰਕੂ, ਜਗਨ ਨਾਥ, ਮੇਘ ਰਾਜ ਜਿੰਦਲ, ਜਨਕ ਰਾਜ ਚੱਕੀ ਵਾਲੇ, ਠੇਕੇਦਾਰ ਅਸ਼ੋਕ ਬਾਂਸਲ, ਲੀਲਾ ਰਾਮ ਝਾੜੋ ਵਾਲੇ, ਡਾਕਟਰ ਸੁਰਿੰਦਰ ਕੁਮਾਰ ਸਿੰਗਲਾ, ਭੋਲਾ ਰਾਮ ਹੀਰੋ ਕਲਾਂ ਵਾਲੇ, ਸੰਜੀਵ ਕੁਮਾਰ ਜਿੰਦਲ, ਸੁਰਿੰਦਰ ਕੁਮਾਰ ਜੱਸੜਵਾਲ ਵਾਲੇ, ਛੱਜੂ ਰਾਮ, ਅੰਮ੍ਰਿਤ ਪਾਲ, ਚਮਕੌਰ ਸਿੰਘ ਤੋਲਾਵਾਲ, ਰਕੇਸ਼ ਕੁਮਾਰ ਦਿੜ੍ਹਬੇ ਵਾਲੇ, ਬਬਰਾ ਸੇਠ, ਰਕੇਸ਼ ਗੋਇਲ ਦਿਆਲਗੜ ਵਾਲੇ, ਜੋਤੀ ਮਹਿਲਾ ਮੰਡਲ ਚੀਮਾ ਵਲੋਂ ਮੰਦਰ ਵਾਲੇ ਮਾਤਾ ਜੀ ਤੋਂ ਇਲਾਵਾ ਨਗਰ ਵਾਸੀਆਂ ਨੇ ਹਾਜ਼ਰੀ ਭਰੀ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …