
ਜਲੰਧਰ, 17 ਅਕਤੂਬਰ (ਹਰਦੀਪ ਸਿੰਘ ਦਿਓਲ ਪਵਨਦੀਪ ਸਿੰਘ ਭੰਡਾਲ) – ਵਿਰਸਾ ਵਿਹਾਰ ਵਿਖੇ ਤਿੰਨ ਦਿਨਾਂ ਦੀਵਾਲੀ ਮੇਲੇ ਦੀ ਸੁਰੂਆਤ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਕੇ.ਕੇ.ਯਾਦਵ ਵਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤੀ ਗਈ। ਇਸ ਮੌਕੇ ਉਨ੍ਹਾਂ ਮੇਲੇ ਵਿਚ ਵੱਖ ਵੱਖ ਕਾਲਜਾਂ ਤੇ ਸਕੂਲਾਂ ਦੇ ਬੱਚਿਆਂ ਵਲੋਂ ਦੀਵਾਲੀ ਦੇ ਸਬੰਧ ਵਿਚ ਹੱਥਾਂ ਨਾਲ ਤਿਆਰ ਕੀਤੀਆਂ ਗਈਆਂ ਲਗਾਈਆਂ ਗਈਆਂ ਪ੍ਰਦਰਸ਼ਨੀਆਂ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਮੇਲਾ 17 ਤੋਂ 19 ਅਕਤੂਬਰ ਤੱਕ ਨਿਰੰਤਰ ਜਾਰੀ ਰਹੇਗਾ । ਇਸ ਵਿਚ ਕਾਲਜਾਂ ਤੇ ਸਕੂਲੀ ਬੱਚਿਆਂ ਵਲੋਂ ਕਲਾਤਮਿਕਤਾ ਦਾ ਪ੍ਰਦਰਸ਼ਨ ਕੀਤਾ ਗਿਆ ਹੈ। ਦੀਵਾਲੀ ਦੀਆਂ ਹੱਥ ਨਾਲ ਬਣੀਆਂ ਵਸਤਾਂ, ਮਿਊਰਲਜ, ਸ਼ਿਲਪ ਕਲਾਂ ਦੀਆਂ ਵਸਤਾ, ਲੈਂਪਸ, ਮੋਮਬੱਤੀਆਂ, ਮੋਮਬੱਤੀ ਸਟੈਂਡ, ਪੇਟਿੰਗ,ਘੜੀਆਂ, ਫਰਨੀਚਰ, ਫੋਟੋ ਸਟੈਂਡ, ਬੈਗਜ਼,ਫੋਟੋ ਫਰੇਮਜ਼, ਬੂਟ, ਸ਼ੀਸ਼ੇ, ਗਹਿਣੇ, ਬਨਾਵਟੀ ਫੁੱਲ ਅਤੇ ਦੀਵਾਲੀ ਲਈ ਪੂਜਾ ਦਾ ਸਮਾਨ ਤੋਂ ਇਲਾਵਾ ਕਲਾਤਮਿਕਾ ਤੇ ਲਾਈਵ ਸਕੈਚ ਬਣਾਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦਾ ਉਦੇਸ਼ ਲੋਕਾਂ ਵਿਚ ਹੱਥ ਨਾਲ ਬਣੀਆਂ ਵਸਤਾਂ ਪ੍ਰਤੀ ਲੋਕਾਂ ਨੂੰ ਉਤਸ਼ਾਹਿਤ ਕਰਨਾ ਅਤੇ ਆਪਣੇ ਸਭਿਆਚਾਰ ਵਿਰਸੇ ਨਾਲ ਜੋੜਨਾ ਹੈ।
ਉਨ੍ਹਾਂ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਬੱਚਿਆਂ ਵਲੋਂ ਹੀਨਾ ਪੇਟਿੰਗ, ਡਰਾਇੰਗ,ਪੋਸਟਰ ਮਕਾਬਲੇ ਕਰਵਾਏ ਜਾਣਗੇ ਅਤੇ ਸ਼ਾਮ ਨੂੰ 6 ਵਜੇ ਡੀਵੇਅਟ ਬੱਚਿਆਂ ਵਲੋਂ ਸੰਗੀਤਮਈ ਪ੍ਰੋਗਰਾਮ ਦਾ ਆਯੋਜਨ ਹੋਵੇਗਾ ਅਤੇ ਮੇਲੇ ਦੇ ਦੂਸਰੇ ਦਿਨ ਰੰਗੋਲੀ, ਮੋਮਬੱਤੀਆਂ ਦਾ ਬਣਾਉਣਾ, ਚਹਿਰਾ ਪੇਟਿੰਗ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਮੇਲੇ ਦੇ ਦੂਸਰੇ ਅਤੇ ਤੀਸਰੇ ਦਿਨ ਡੇਵੀਅਟ ਜਲੰਧਰ ਅਤੇ ਏ.ਪੀ.ਜੇ.ਕਾਲਜ, ਗੌਰਮਿੰਟ ਕਾਲਜ ਆਫ ਐਜੂਕੇਸ਼ਨ ਅਤੇ ਜੀ.ਐਨ.ਡੀ.ਯੂ.ਕਾਲਜ ਲਾਡੋਵਾਲੀ ਰੋਡ ਜਲੰਧਰ ਦੇ ਬੱਚਿਆਂ ਵਲੋਂ ਪ੍ਰਭਾਵਸ਼ਾਲੀ ਸੰਗੀਤਮਈ ਸ਼ਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਮੌਕੇ ਤੇ ਮੇਲੇ ਦੇ ਆਯੋਜਕ ਚੰਨੀ ਤਕੂਲੀਆ ਨੇ ਦੱਸਿਆ ਕਿ ਮੇਲੇ ਵਿਚ ਰੱਖੀਆਂ ਗਈਆਂ ਵਸਤਾਂ ਅਤੇ ਹੋਰ ਸਮਾਨ ਦੀ ਖਰੀਦਦਾਰੀ ਵੀ ਕੀਤੀ ਜਾ ਸਕਦੀ ਹੈ। ਇਸ ਮੌਕੇ ਤੇ ਸ੍ਰੀ ਇੰਦਰਜੀਤ ਸਿੰਘ ਰਜਿਸਟਰਾਰ ਪੰਜਾਬ ਯੂਨੀਵਰਸਿਟੀ, ਡਾ.ਸੁਚਰਿਤਾ ਸ਼ਰਮਾ ਪ੍ਰਿੰਸੀਪਲ ਏ.ਪੀ.ਜੇ.ਕਾਲਜ, ਪ੍ਰੋ.ਅਨਿਲ ਗੁਪਤਾ, ਪ੍ਰੋ.ਰਿੰਪੀ ਪਰਮਾਰ, ਸ੍ਰੀਮਤੀ ਜੀਵਨ ਕੁਮਾਰੀ, ਪ੍ਰੋ.ਵਿਕਰਮ ਸਿੰਘ, ਸ੍ਰੀ ਵਾਸੂਦੇਵ ਵਿਸਵਾਸ਼ ਅਤੇ ਹੋਰ ਅਧਿਕਾਰੀ ਇਸ ਮੌਕੇ ਤੇ ਹਾਜ਼ਰ ਸਨ।
Punjab Post Daily Online Newspaper & Print Media