Thursday, April 30, 2026

ਮੰਤਰੀ ਜੋਸ਼ੀ ਵੱਲੋ ਸੀ.ਕੇ.ਡੀ ਚੈਰੀਟੇਬਲ ਸੁਸਾਈਟੀ ਨੂੰ 2 ਲੱਖ ਦਾ ਚੈਕ ਭੇਂਟ

ਬਸੰਤ ਐਵਿਨਿਊ ਵਿਚ ਚੀਫ ਖਾਲਸਾ ਦੀਵਾਨ ਵੱਲੋ ਗਰੀਬ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਮੰਤਰੀ ਜੋਸ਼ੀ, ਪ੍ਰਧਾਨ ਚਰਨਜੀਤ ਸਿੰਘ ਚੱਡਾ ਤੇ ਹੋਰ ਉਹਦੇਦਾਰਾਂ ਨੂੰ ਚੈਕ ਭੈਂਟ ਕਰਦੇ ਹੋਏ।
ਬਸੰਤ ਐਵਿਨਿਊ ਵਿਚ ਚੀਫ ਖਾਲਸਾ ਦੀਵਾਨ ਵੱਲੋ ਗਰੀਬ ਬੱਚਿਆਂ ਲਈ ਚਲਾਏ ਜਾ ਰਹੇ ਸਕੂਲ ਮੰਤਰੀ ਜੋਸ਼ੀ, ਪ੍ਰਧਾਨ ਚਰਨਜੀਤ ਸਿੰਘ ਚੱਡਾ ਤੇ ਹੋਰ ਉਹਦੇਦਾਰਾਂ ਨੂੰ ਚੈਕ ਭੈਂਟ ਕਰਦੇ ਹੋਏ।

ਅੰਮ੍ਰਿਤਸਰ 17 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਚੈਰੀਟੇਬਲ ਸੋਸਾਈਟੀ ਵੱਲੋ ਬਸੰਤ ਐਵਿਨਿਊ ਚਲਾਏ ਜਾ ਰਹੇ ਈਵਨਿੰਗ ਸਕੂਲ ਵਿੱਚ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲੀ ਬੱਚਿਆਂ ਨੇ ਗੁਰਬਾਨੀ ਦਾ ਰਸਭਿੰਨਾ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰੁ ਚਰਨਾਂ ਨਾਲ ਜੋੜਿਆ ਤੇ ਭਗਤੀ ਰਸ ਵਿਚ ਵਲੀਨ ਕਰ ਦਿਤਾ।ਸਥਾਨਕ ਸਰਕਾਰਾਂ ਮੰਤਰੀ ਅਨਿਲ ਜੋਸ਼ੀ ਇਸ ਸਮਾਗਮ ਵਿਚ ਉਚੇਚੇ ਤੋਰ ਤੇ ਸ਼ਾਮਿਲ ਹੋਏ ਅਤੇ ਸੁਸਾਈਟੀ ਵੱਲੋ ਗਰੀਬ ਬੱਚਿਆਂ ਲਈ ਨਿਸ਼ੁਲਕ ਚਲਾਏ ਜਾ ਰਹੇ ਸਕੂਲ ਬਾਰੇ ਸੋਸਾਈਟੀ ਦੀ ਸ਼ਲਘਾ ਕੀਤੀ ਤੇ ਕਿਹਾ ਕਿ ਮਾਨਵਤਾ ਦੀ ਸੇਵਾ ਸਭ ਤੋਂ ਉਤਮ ਸੇਵਾ ਹੈ ਇਸ ਲਈ ਹਰੇਕ ਵਿਅਕਤੀ ਨੂੰ ਮਾਨਵਤਾ ਦੀ ਸੇਵਾ ਲਈ ਤੱਤਪਰ ਰਹਿਣਾ ਚਾਹੀਦਾ ਹੈ। ਸਕੂਲ ਦੇ ਸਹੀ ਰੱਖ ਰਖਾਵ ਅਤੇ ਬੱਚਿਆ ਦੀ ਪੜਾਈ ਲਈ ਮੰਤਰੀ ਜੋਸ਼ੀ ਨੇ ਸੋਸਾਈਟੀ ਨੂੰ ਆਪਨੇ ਅਖਤਿਆਰੀ ਕੋਟੇ ਦੀ ਗ੍ਰਾਂਟ ਵਿਚੋ 2 ਲੱਖ ਰੋਪਏ ਦਾ ਚੈਕ ਭੈਂਟ ਕੀਤਾ।ਇਸ ਮੋਕੇ ਚਰਨਜੀਤ ਸਿੰਘ ਚਢਾ ਪ੍ਰਧਾਨ, ਚੀਫ ਖਾਲਸਾ ਦੀਵਾਨ, ਨਿਰਮਲ ਸਿੰੰਘ, ਧਨਰਾਜ ਸਿੰਘ, ਇੰਦਰਪ੍ਰੀਤ ਸਿੰਘ ਚੱਢਾ, ਸੁਖਬੀਰ ਕੋਰ ਮਾਹਲ ਸਮੇਤ ਕਈ ਨਾਮਵਰ ਸਖਸ਼ੀਅਤਾਂ ਹਾਜ਼ਿਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply