

ਰਈਆ, 17 ਅਕਤੂਬਰ (ਬਲਵਿੰਦਰ ਸਿੰਘ ਸੰਧੂ) – ਇੰਡੀਅਨ ਐਕਸ ਸਰਵਿਸਜ਼ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਤੇ ਜ਼ਿਲ੍ਹਾ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਅਤੇ ਬਲਾਕ ਰਈਆ ਸਰਪ੍ਰਸਤ ਕੈਪਟਨ ਜਗਤ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਸਬ ਡਵੀਜਨ ਬਾਬਾ ਬਕਾਲਾ ਵਿਖੇ ਪੰਜਾਬ ਪੱਧਰ ਦੀ ਰੈਲੀ ਹੋਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਜਾਬ ਪ੍ਰਧਾਨ ਬ੍ਰਿਗੇਡੀਅਰ ਇੰਦਰਮੋਹਨ ਸਿੰਘ, ਜਨਰਲ ਸਕੱਤਰ ਕੈਪਟਨ ਗੁਰਦੀਪ ਸਿੰਘ ਕਪੂਰਥਲਾ, ਸੈਨਿਕ ਭਲਾਈ ਅਫਸਰ ਅੰਮ੍ਰਿਤਸਰ, ਕਰਨਲ ਗੁਰਿੰਦਰਜੀਤ ਸਿੰਘ ਗਿੱਲ, ਸਾਬਕਾ ਜਵਾਨ ਸਹਾਇਤਾ ਕੇਂਦਰ ਬਿਆਸ ਤੋਂ ਲੈਫਟੀਨੈਂਟ ਕਰਨਲ ਗਰੀਸ ਐਸ.ਐਮ. ਅਤੇ ਈ.ਸੀ.ਐਚ.ਐਸ. ਓ ਆਈ ਸੀ. ਕਰਨਲ ਐਮ.ਜੇ.ਐਸ. ਗਿੱਲ, ਮੇਜਰ ਵਿਕਾਸ ਅਰੋੜਾ, ਬਿਆਦ ਐਡਮ ਅਫਸਰ ਕਰਨਲ ਵਿਜੇ ਪਾਲ ਸਿੰਘ ਉਚੇਚੇ ਤੌਰ ਤੇ ਹਾਜ਼ਰ ਹੋਏ। ਜਨਰਲ ਸਕੱਤਰ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਰੈਲੀ ਦਾ ਆਗਾਜ਼ ਕਰਦਿਆਂ ਹੋਇਆਂ ਸਮੂਹ ਅਫਸਰਾਂ, ਹਾਜ਼ਰ ਸਾਬਕਾ ਜਵਾਨਾਂ ਅਤੇ ਪਰਿਵਾਰਾਂ ਨੂੰ ਜਥੇਬੰਦੀ ਵੱਲੋਂ ਜੀ ਆਇਆਂ ਕਿਹਾ।ਇਸ ਮੌਕੇ ਤੇ ਸਕੱਤਰ ਸੂਬੇਦਾਰ ਜਸਪਾਲ ਸਿੰਘ ਬੁੱਢਾਥੇਹ, ਸੀਨੀਅਰ ਮੀਤ ਪ੍ਰਧਾਨ ਨੌਰੰਗ ਸਿੰਘ, ਕੈਪਟਨ ਜੋਬਨ ਸਿੰਘ, ਪੈਟੀ ਅਫਸਰ ਤਰਸੇਮ ਸਿੰਘ, ਲੈਫ. ਕਰਨਲ ਗਰੀਸ ਅਤੇ ਆਏ ਮਹਿਮਾਨਾਂ ਨੇ ਸੰਬੋਧਨ ਕੀਤਾ।ਉਹਨਾਂ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਅਤੇ ਸੈਂਟਰ ਸਰਕਾਰ ਵੱਲੋਂ ਸਾਬਕਾ ਜਵਾਨਾ ਅਤੇ ਪਰਿਵਾਰਾਂ ਲਈ ਚੱਲ ਰਹੀਆਂ ਸਕੀਮਾਂ ਅਤੇ ਉੇਸ ਨੂੰ ਪ੍ਰਾਪਤ ਕਰਨ ਦੇ ਤਰੀਕੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਇਸ ਮੌਕੇ ਜਿਲ੍ਹਾ ਸੈਨਿਕ ਭਲਾਈ ਅਫਸਰ ਅਤੇ ਜਥੇਬੰਦੀ ਵੱਲੋਂ ਲੋੜਵੰਦ ਜਵਾਨਾ ਅਤੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਅਤੇ ਕੰਬਲ ਦਿੱਤੇ ਗਏ। ਜਥੇਬੰਦੀ ਦੇ ਅਹੁਦੇਦਾਰਾਂ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਬਕਾ ਫੌਜੀਆਂ ਦੀ ਜਥੇਬੰਦੀ ਜਵਾਨਾਂ ਅਤੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਾਉਣ ਲਈ ਹਮੇਸ਼ਾ ਤਿਆਰ ਹਨ। ਅੰਮ੍ਰਿਤਸਰ ਦੇ ਵਰਕਰ ਬਹੁਤ ਵਧੀਆ ਕੰਮ ਕਰ ਰਹੇ ਹਨ। ਕੁਝ ਅਹਿਮ ਮੁੱਦੇ ਜੋ ਸਰਕਾਰਾਂ ਮੰਨ ਕੇ ਅਮਲ ਕਰਨ ਵਿੱਚ ਟਾਲ ਮਟੋਲ ਦੀ ਨੀਤੀ ਅਪਣਾ ਰਹੀ ਹੈ। ਇਸ ਨੂੰ ਲਾਗੂ ਕਰਾਉਣ ਲਈ ਜਥੇਬੰਦੀ ਵੱਲੋਂ ਸਰਕਾਰ ਨਾਲ ਆਰ-ਪਾਰ ਦੀ ਲੜਾਈ ਅਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਸੰਘਰਸ਼ ਦੀ ਸਾਰੀ ਵਿਉਂਤਬੰਦੀ ਤਿਆਰ ਕਰਕੇ ਗੁਪਤ ਰੱਖੀ ਗਈ ਹੈ। ਸਰਕਾਰ ਨੂੰ ਬੇਨਤੀ ਹੈ ਕਿ ਇਹਨਾਂ ਦੇਸ਼ ਦੇ ਰਖਵਾਲੇ ਜੋਧਿਆਂ ਅਤੇ ਪਰਿਵਾਰਾਂ ਦੇ ਸਬਰ ਦਾ ਹੋਰ ਅੰਤ ਨਾ ਲਵੇ। ਇਸ ਰੈਲੀ ਵਿੱਚ ਸੂਬੇਦਾਰ ਸੰਤੋਖ ਸਿੰਘ ਚੁਗਾਵਾਂ, ਹੌਲਦਾਰ ਪੂਰਨ ਸਿੰਘ ਅਜਨਾਲਾ, ਸਰਦਾਰੀ ਲਾਲ ਵੇਰਕਾ, ਦਫੇਦਾਰ ਹਰਜੀਤ ਸਿੰਘ ਨੁਸ਼ਹਿਰਾ ਪੰਨੂੰਆ (ਸਾਰੇ) ਬਲਾਕ ਪ੍ਰਧਾਨ, ਕੈਪਟਨ ਭਗਵੰਤ ਸਿੰਘ, ਹੌਲ਼ਦਾਰ ਜਸਵੰਤ ਸਿੰਘ ਖਜਾਨਚੀ, ਕੈਪਟਨ ਨਸੀਬ ਚੰਦ ਗੱਗੜਭਾਣਾ, ਹਰਪ੍ਰੀਤ ਕੌਰ ਰਈਆ, ਬਲਵਿੰਦਰ ਕੌਰ ਬਿਆਸ (ਦੋਨੋ) ਮੀਤ ਪ੍ਰਧਾਨ ਮਹਿਲਾ ਵਿੰਗ, ਹੌਲਦਾਰ ਇੰਦਰ ਸਿੰਘ, ਸੂਬੇਦਾਰ ਤਰਲੋਕ ਸਿੰਘ ਰਈਆ ਮੀਤ ਪ੍ਰਧਾਨ, ਕੈਪਟਨ ਗੁਰਦਿਆਲ ਸਿੰਘ ਪੱਡਾ ਸੀਨੀਅਰ ਮੀਤ ਪ੍ਰਧਾਨ, ਲਖਵਿੰਦਰ ਕੌਰ ਦੌਲੋਨੰਗਲ,ਪ੍ਰਵੀਨ ਕੌਰ ਤਰਸਿੱਕਾ ਅਤੇ ਕਰੀਬ 600 ਸਾਬਕਾ ਜਵਾਨ ਅਤੇ ਪਰਿਵਾਰ ਹਾਜ਼ਰ ਸਨ।
Punjab Post Daily Online Newspaper & Print Media