ਡੀ-ਨੇਚਰਡ ਸਪਿਰਟ ਅਤੇ ਐਸਕਟਰਾ ਨਿਊਟਰਨ ਅਲਕੋਹਲ ਵੇਚਣ ਵਾਲੇ ਡੀਲਰਾਂ ਨਾਲ ਬੈਠਕ
ਕਪੂਰਥਲਾ, 9 ਅਗਸਤ (ਪੰਜਾਬ ਪੋਸਟ ਬਿਊਰੋ) – ਸਹਾਇਕ ਆਬਕਾਰੀ ਕਮਿਸ਼ਨਰ ਕਪੂਰਥਲਾ ਰੇਂਜ ਹਰਦੀਪ ਭਾਂਵਰਾ ਨੇ ਜ਼ਿਲ੍ਹੇ ਦੇ ਡੀਨੇਚਰਡ ਸਪਿਰਟ ਅਤੇ
ਐਸਕਟਰਾ ਨਿਉਟਰਨ ਅਲਕੋਹਲ ਵੇਚਣ ਵਾਲੇ ਡੀਲਰਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਉਹ ਸਪਿਰਟ ਦੀ ਵੇਚ ਅਤੇ ਖਰੀਦ ਸਬੰਧੀ ਪੂਰਾ ਰਿਕਾਰਡ ਰੱਖਣ।
ਕਪੂਰਥਲਾ ਰੇਂਜ ਦੇ ਐਲ-17 ਅਤੇ ਐਲ-42 ਦੇ ਲਾਇਸੈਂਸ ਧਾਰਕਾਂ ਨਾਲ ਮੀਟਿੰਗ ਦੌਰਾਨ ਉਨਾ ਕਿਹਾ ਕਿ ਸੂਬੇ ਵਿੱਚ ਸਪਿਰਟ ਦੀ ਦੁਰਵਰਤੋਂ ਬਾਰੇ ਸਾਹਮਣੇ ਆਏ ਕੇਸਾਂ ਦੇ ਮੱਦੇਨਜ਼ਰ ਡੀਲਰਾਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਉਤਪਾਦਾਂ ਦੀ ਵੇਚ ਅਤੇ ਉਸ ਦੀ ਵਰਤੋਂ ਬਾਰੇ ਖਰੀਦਦਾਰ ਦਾ ਸ਼ਨਾਖਤੀ ਦਸਤਾਵੇਜ ਜ਼ਰੂਰ ਲਿਆ ਜਾਵੇ। ਇਸ ਤੋਂ ਇਲਾਵਾ ਸਪਿਰਟ ਦੀ ਵਰਤੋਂ ਬਾਰੇ ਵੀ ਖਰੀਦਦਾਰ ਕੋਲੋ ਲਿਖਤੀ ਤੌਰ ਤੇ ਲਿਆ ਜਾਵੇ ਕਿ ਉਸਨੇ ਇਸ ਦੀ ਵਰਤੋਂ ਕਿਸ ਮਕਸਦ ਲਈ ਕਰਨੀ ਹੈ ਤਾਂ ਜੋ ਸਪਿਰਟ ਅਤੇ ਐਸਕਟਰਾਨਿਉਟਰਨ ਅਲਕੋਹਲ ਦੀ ਦੁਰਵਰਤੋਂ ਨਾ ਹੋ ਸਕੇ।
ਉਨਾਂ ਨਾਲ ਹੀ ਕਿਹਾ ਕਿ ਫਗਵਾੜਾ ਵਿਖੇ ਸੈਨੀਟਾਈਜ਼ਰ ਬਣਾਉਣ ਵਾਲੇ ਉਤਪਾਦਕਾਂ ਨੂੰ ਐਸਕਟਰਾਨਿਉਟਰਨ ਅਲਕੋਹਲ ਦਾ ਹਿਸਾਬ ਰੱਖਣ ਲਈ ਉਸ ਦੇ ਰੋਜ਼ਾਨਾ ਦੇ ਬਕਾਏ ਬਾਰੇ ਰਜਿਸਟਰ ਵਿੱਚ ਦਰਜ਼ ਕਰਕੇ ਆਬਕਾਰੀ ਵਿਭਾਗ ਨੂੰ ਇਸ ਦੀ ਸੂਚਨਾ ਦੇਣਾ ਲਾਜ਼ਮੀ ਹੋਵੇਗਾ।
Punjab Post Daily Online Newspaper & Print Media