ਨੌਵੇਂ ਮਹਲੇ ਦੇ ਸਲੋਕਾਂ ਦੇ ਪਾਠ ਦੀ ਲੜੀ ਦੀ ਹੋਈ ਅਰੰਭਤਾ
ਨਵੀਂ ਦਿੱਲੀ, 19 ਅਗਸਤ (ਪੰਜਾਬ ਪੋਸਟ ਬਿਊਰੋ) – ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ `ਜਾਗੋ` ਪਾਰਟੀ ਦੀ
ਕੌਰ ਬ੍ਰਿਗੇਡ ਤੇ ਧਰਮ ਪ੍ਰਚਾਰ ਕਮੇਟੀ ਵਲੋਂ ਉਨ੍ਹਾਂ ਦੀ ਰਚਨਾ ਨੌਵੇਂ ਮਹਲੇ ਦੇ ਸਲੋਕਾਂ ਦੇ ਪਾਠ ਦੀ ਲੜੀ ਦੀ ਸ਼ੁਰਆਤ ਅੱਜ ਪਾਰਟੀ ਦਫਤਰ ਤੋਂ ਕੀਤੀ ਗਈ।
ਪਾਰਟੀ ਆਗੂ ਮਨਜੀਤ ਸਿੰਘ ਜੀ.ਕੇ ਨੇ ਕਿਹਾ ਕਿ `ਜਾਗੋ` ਪਾਰਟੀ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਨੂੰ ਮਨਾਉਣ ਲਈ ਤੜਕ-ਭੜਕ ਤੋਂ ਦੂਰ ਰਹਿ ਕੇ ਸੰਗਤ ਨੂੰ ਗੁਰਬਾਣੀ ਨਾਲ ਜੋੜਨ ਲਈ ਉਕਤ ਮੁਹਿੰਮ ਦੀ ਸ਼ੁਰੁਆਤ ਕੀਤੀ ਹੈ।ਗੁਰੂ ਸਾਹਿਬ ਦਾ ਸਾਰਾ ਜੀਵਨ ਸਾਦਾ ਅਤੇ ਤਪੱਸਿਆ ਨਾਲ ਭਰਪੂਰ ਪਰਮਾਤਮਾ ਦੀ ਭਗਤੀ ਕਰਨ ਵਾਲਾ ਸੀ।ਇਹੀ ਕਾਰਨ ਸੀ ਕਿ ਔਰੰਗਜੇਬ ਵਰਗੇ ਜ਼ਾਲਮ ਬਾਦਸ਼ਾਹ ਦੇ ਸਾਹਮਣੇ ਝੁੱਕਣ ਦੀ ਥਾਂ ਗੁਰੂ ਸਾਹਿਬ ਨੇ ਮਨੁੱਖੀ ਅਧਿਕਾਰਾਂ ਅਤੇ ਦੂਜੇ ਧਰਮ ਦੇ ਚਿੰਨ੍ਹ ਅਤੇ ਧਾਰਮਿਕ ਅਜਾਦੀ ਲਈ ਆਪਣਾ ਸੀਸ ਕਟਵਾਉਣਾ ਮਨਜ਼ੂਰ ਕੀਤਾ।ਜੀ.ਕੇ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਜੀਵਨ ਜਾਂਚ ਦਾ ਖਜ਼ਾਨਾ ਹੈ।ਇਸ ਲਈ ਉਨ੍ਹਾਂ ਦੀ ਰਚਨਾ ਨੌਵੇਂ ਮਹਲੇ ਦੇ ਸਲੋਕਾਂ ਦਾ ਮਹੱਤਵ ਸੰਗਤ ਤੱਕ ਪਹੁੰਚਾਉਣ ਲਈ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ।ਇਸ ਮੌਕੇ ਪਾਰਟੀ ਦੇ ਅਹੁਦੇਦਾਰ ਵੀ ਮੌਜੂਦ ਸਨ।
Punjab Post Daily Online Newspaper & Print Media