Friday, April 17, 2026

ਗਿ: ਦਿੱਤ ਸਿੰਘ ਰਚਨਾਵਲੀ : ‘ਗੁਰੂ ਗੋਬਿੰਦ ਸਿੰਘ ਜੀਵਨ ਤੇ ਫ਼ਲਸਫ਼ਾ’ ਧਾਰਮਿਕ ਪੁਸਤਕ ਛੀਨਾ ਵਲੋਂ ਲੋਕ ਅਰਪਿਤ

ਅੰਮ੍ਰਿਤਸਰ, 29 ਅਗਸਤ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਇੱਥੇ ਗਿ: ਦਿੱਤ ਸਿੰਘ ਰਚਨਾਵਲੀ ‘ਗੁਰੂ ਗੋਬਿੰਦ ਸਿੰਘ ਜੀਵਨ ਤੇ ਫ਼ਲਸਫ਼ਾ’ ਧਾਰਮਿਕ ਪੁਸਤਕ ਲੋਕ ਅਰਪਿਤ ਕੀਤੀ।ਇਸ ਸਮੇਂ ਵਿਚਾਰ ਸਮੇਂ ਸਾਂਝੇ ਕਰਦਿਆਂ ਛੀਨਾ ਨੇ ਕਿਹਾ ਕਿ ਗਿਆਨੀ ਦਿੱਤ ਸਿੰਘ ‘ਸਿੰਘ ਸਭਾ ਲਾਹੌਰ’ ਦੇ ਨਾਮਵਰ ਬੁਲਾਰੇ ਤੇ ਖੋਜ਼ੀ ਵਿਦਵਾਨ ਸਨ।ਖ਼ਾਲਸਾ ਕਾਲਜ ਸੋਸਾਇਟੀ 22 ਫਰਵਰੀ 1890 ਈ: ਨੂੰ ਸਥਾਪਿਤ ਹੋਈ ਅਤੇ 5 ਮਾਰਚ 1892 ਈ. ਨੂੰ ਖ਼ਾਲਸਾ ਕਾਲਜ ਦਾ ਨੀਂਹ ਪੱਥਰ ਰੱਖਿਆ ਗਿਆ। ਜਦ 22 ਅਕਤੂਬਰ 1893 ਈ. ਨੂੰ ਖ਼ਾਲਸਾ ਕਾਲਜ ਮਿਡਲ ਸਕੂਲ ਦਾ ਉਦਘਾਟਨੀ ਸਮਾਰੋਹ ਹੋਇਆ ਤਾਂ ਗਿ: ਦਿੱਤ ਸਿੰਘ ਇਸ ਸਮਾਗਮ ਵਿਚ ਮੌਜੂਦ ਸਨ ਅਤੇ ਉਨ੍ਹਾਂ ਨੇ ਖ਼ਾਲਸਾ ਅਖ਼ਬਾਰ ਲਾਹੌਰ ਦਾ ਸਪਤਾਹਿਕ ਵਿਸ਼ੇਸ਼ ਵਿਸ਼ੇਸ਼ ਅੰਕ 23 ਅਕਤੂਬਰ 1893 ਈ. ਨੂੰ ਪ੍ਰਕਾਸ਼ਿਤ ਕੀਤਾ।
                 ਛੀਨਾ ਨੇ ਇਸ ਧਾਰਮਿਕ ਪੁਸਤਕ ਦੇ ਸੰਪਾਦਕ ਡਾ. ਇੰਦਰਜੀਤ ਸਿੰਘ ਗੋਗੋਆਣੀ ਪ੍ਰਿੰਸੀਪਲ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਜਿਥੇ ਇਕ ਕਾਬਲ ਪ੍ਰਿੰਸੀਪਲ ਵਜੋਂ ਉਕਤ ਸਕੂਲ ’ਚ ਸੇਵਾ ਨਿਭਾਅ ਰਹੇ ਹਨ, ਉਥੇ ਉਹ ਸਿੱਖ ਇਤਿਹਾਸ ਦੀ ਖੋਜ਼ ਅਤੇ ਵਿੱਦਿਅਕ ਪ੍ਰਪੱਖ ਪ੍ਰਤੀ ਆਪਣਾ ਕਾਰਜ਼ ਅਦਾ ਕਰ ਰਹੇ ਹਨ।ਇਸ ਸਮੇਂ ਉਹ ਖੋਜ ਅਤੇ ਧਾਰਮਿਕ ਦੇ ਖੇਤਰ ’ਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਛੀਨਾ ਨੇ ਕਿਹਾ ਕਿ ਖ਼ਾਲਸਾ ਕਾਲਜ ਸੋਸਾਇਟੀ ਦੀ ਇਸ ਵਿੱਦਿਅਕ ਸੰਸਥਾ ਦੀ ਸਥਾਪਨਾ ਸਬੰਧੀ ਇਹ ਇਤਿਹਾਸਕ ਦਸਤਾਵੇਜ਼ ਹੈ।ਉਨ੍ਹਾਂ ਕਿਹਾ ਗਿ: ਦਿੱਤ ਸਿੰਘ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੁੱਢਲੇ ਮੈਂਬਰ ਵੀ ਸਨ।ਸੋਸਾਇਟੀ ਨੇ ਗਿਆਨੀ ਜੀ ਦੀਆਂ 2 ਪੁਸਤਕਾਂ ‘ਜਨਮ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜੀਵਨ ਕਥਾ ਸ੍ਰੀ ਗੁਰੂ ਅੰਗਦ ਦੇਵ ਜੀ 1896 ਈ. ’ਚ ਪ੍ਰਕਾਸ਼ਿਤ ਕੀਤੀਆਂ ਜੋ ਵਿਦਿਆਰਥੀਆਂ ਨੂੰ ਧਾਰਮਿਕ ਵਿੱਦਿਆ ਪ੍ਰਦਾਨ ਕਰਨ ਲਈ ਉਨ੍ਹਾਂ ਪਾਸੋਂ ਲਿਖਵਾਈਆਂ ਗਈਆਂ ਸਨ।ਛੀਨਾ ਨੇ ਪੁਸਤਕ ਦੀ ਪ੍ਰਕਾਸ਼ਨਾ ਲਈ ਇਸਦੇ ਸੰਪਾਦਕ ਤੇ ਪ੍ਰਕਾਸ਼ਕ ਨੂੰ ਵਧਾਈ ਦਿੱਤੀ।
                  ਇਸ ਮੌਕੇ ਡਾ. ਗੋਗੋਆਣੀ ਨੇ ਕਿਹਾ ਕਿ ਉਕਤ ਧਾਰਮਿਕ ਪੁਸਤਕ ਗਿਆਨੀ ਜੀ ਦੀਆਂ 3 ਰਚਨਾਵਾਂ ਦਾ ਸੰਗ੍ਰਹਿ ਹੈ।ਉਨ੍ਹਾਂ ਕਿਹਾ ਕਿ ਦੁਰਗਾ ਪ੍ਰਬੋਧ, ਕਲਗੀਧਰ ਉਪਕਾਰ ਅਤੇ ਭਗਤ ਮੰਗਲ ਤਕਰੀਬਨ 121 ਸਾਲਾਂ ਬਾਅਦ ਇਹ ਦੁਬਾਰਾ ਪ੍ਰਕਾਸ਼ਿਤ ਹੋਈਆਂ ਹਨ।ਉਨ੍ਹਾਂ ਕਿਹਾ ਕਿ ਇਸ ਪੁਸਤਕ ’ਚ ਖ਼ਾਲਸਾ ਪੰਥ ਦੀ ਸਾਜਨਾ ਅਤੇ ਦਸਮ ਬਾਣੀ ਸਬੰਧੀ ਬਹੁਤ ਸ਼ਾਨਦਾਰ ਵਿਚਾਰ ਹਨ।ਸਿੰਘ ਸਭਾ ਲਹਿਰ ਸਮੇਂ ਬਹੁਤ ਸਾਰੇ ਸਿੱਖ ਇਤਿਹਾਸ ਤੇ ਮਰਿਯਾਦਾ ਸਬੰਧੀ ਭਰਮ ਭੁਲੇਖਿਆਂ ਦੇ ਉਤਰ ਵੀ ਦਿੱਤੇ ਗਏ ਹਨ।
                  ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਗੋਗੋਆਣੀ ਨੂੰ ਉਕਤ ਧਾਰਮਿਕ ਪੁਸਤਕ ਲਈ ਵਧਾਈ ਦਿੰਦਿਆਂ ਕਿਹਾ ਕਿ ਉਹ ਸੂਝਵਾਨ ਇਨਸਾਨ ਹਨ ਅਤੇ ਉਨ੍ਹਾਂ ਦੀਆਂ ਪਹਿਲਾਂ ਵੀ ਕਈ ਪ੍ਰਕਾਸ਼ਿਤ ਧਾਰਮਿਕ ਪੁਸਤਕਾਂ ਸੋਸਾਇਟੀ ਵਲੋਂ ਲੋਕ ਅਰਪਿਤ ਕੀਤੀਆਂ ਗਈਆਂ ਹਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …