Saturday, September 21, 2024

ਆਈ.ਟੀ.ਆਈ ਦਾ ਆਨਲਾਈਨ ਦਾਖ਼ਲਾ ਸ਼ੁਰੂ, 31 ਅਗਸਤ ਤੋਂ ਸ਼ੁਰੂ ਹੋਵੇਗੀ ਦੂਜੀ ਕਾਊਂਸਲਿੰਗ

ਕਪੂਰਥਲਾ, 29 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਆਈ.ਟੀ.ਆਈ ਵਿੱਚ ਸੈਸ਼ਨ 2020-21 ਲਈ ਆਨਲਾਈਨ ਦਾਖ਼ਲਾ ਸ਼ੁਰੂ ਕਰ ਦਿੱਤਾ ਗਿਆ ਹੈ।ਕਪੂਰਥਲਾ ਜ਼ਿਲੇ ਦੇ ਨੋਡਲ ਅਫ਼ਸਰ ਸ਼ਕਤੀ ਸਿੰਘ ਨੇ ਦੱਸਿਆ ਕਿ 31 ਅਗਸਤ ਤੋਂ ਦੂਜੀ ਕਾਊਂਸਲਿੰਗ ਸ਼ੁਰੂ ਕੀਤੀ ਜਾ ਰਹੀ ਹੈ।ਜ਼ਿਲੇ ਦੀਆਂ 7 ਆਈ.ਟੀ.ਆਈ ਵਿੱਚ ਵੱਖ-ਵੱਖ ਟਰੇਡਾਂ ਲਈ ਆਈ.ਟੀ.ਆਈ ਕਪੂਰਥਲਾ (ਲੜਕੇ ਅਤੇ ਲੜਕੀਆਂ), ਆਈ.ਟੀ.ਆਈ ਖੀਰਾਂਵਾਲੀ, ਆਈ.ਟੀ.ਆਈ ਤਲਵੰਡੀ ਚੌਧਰੀਆਂ, ਮਕਸੂਦਪੁਰ, ਸੁਲਤਾਨਪੁਰ ਲੋਧੀ ਤੇ ਆਈ.ਆਈ ਫਗਵਾੜਾ ਵੂਮੈਨ ਲਈ ਦਾਖ਼ਲੇ ਕੀਤੀ ਜਾਣਗੇ।ਉਨਾਂ ਦੱਸਿਆ ਕਿ ਆਈ.ਟੀ.ਆਈ ਵਲੋਂ ਸਵੈ ਰੋਜ਼ਗਾਰ ਲਈ ਦੋ ਸਾਲਾ ਅਤੇ ਇਕ ਸਾਲਾ ਕੋਰਸ ਸ਼ੁਰੂ ਕੀਤੇ ਗਏ ਹਨ।ਜਿਸ ਵਿੱਚ ਫਿਟਰ, ਟਰਨਰ, ਮਕੈਨਿਕ ਰੈਫੀਜਰੇਟਰ, ਏਅਰ ਕੰਡੀਸ਼ਨਰ, ਪੀ.ਪੀ.ਓ, ਕਾਰਪੈਂਟਰ, ਵੈਲਡਰ ਆਦਿ ਦੇ ਕੋਰਸ ਕਰਵਾਏ ਜਾ ਰਹੇ ਹਨ।ਇਨਾਂ ਕੋਰਸਾਂ ਵਿੱਚ ਲੜਕੀਆਂ ਵੀ ਦਾਖ਼ਲਾ ਲੈ ਸਕਦੀਆਂ ਹਨ ਅਤੇ ਬਿਨੈਕਾਰ ਲਈ 8ਵੀਂ ਅਤੇ 10ਵੀਂ ਦਾ ਸਰਟੀਫਿਕੇਟ, ਅਧਾਰ ਕਾਰਡ, ਪੰਜਾਬ ਦਾ ਵਸਨੀਕ ਹੋਣ ਦਾ ਦਸਤਾਵੇਜ਼, ਸ਼੍ਰੇਣੀ ਸਬੰਧੀ ਸਰਟੀਫਿਕੇਟ ਅਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਉਮੀਦਵਾਰ ਲਈ ਸਲਾਨਾ ਪਰਿਵਾਰਕ ਆਮਦਨ ਢਾਈ ਲੱਖ ਤੋਂ ਘੱਟ ਹੋਣ ਸਬੰਧੀ ਤਹਿਸੀਲਦਾਰ ਪਾਸੋਂ ਆਮਦਨ ਸਰਟੀਫਿਕੇਟ ਅਤੇ ਉਮੀਦਵਾਰ ਦਾ ਅਪਣਾ ਮੋਬਾਇਲ ਨੰਬਰ ਅਤੇ ਈ ਮੇਲ ਆਈ.ਡੀ ਹੋਣਾ ਜਰੂਰੀ ਹੈ।
                     ਉਨਾਂ ਦੱਸਿਆ ਕਿ ਦਾਖ਼ਲਿਆਂ ਸਬੰਧੀ ਵਧੇਰੇ ਜਾਣਕਾਰੀ ਲਈ 95920-65063, 99142-95818, 98555-00290, 95017-98200 ਉਪਰ ਸੰਪਰਕ ਕੀਤਾ ਜਾ ਸਕਦਾ ਹੈ।ਉਨਾਂ ਸਪੱਸ਼ਟ ਕੀਤਾ ਕਿ ਐਸ.ਸੀ ਕੈਟੇਗਰੀ ਦੇ ਵਿਦਿਆਰਥੀ ਜਿਨਾਂ ਦੇ ਮਾਪਿਆਂ ਦੀ ਸਲਾਨਾ ਆਮਦਨ ਢਾਈ ਲੱਖ ਰੁਪਏ ਤੋਂ ਘੱਟ ਹੈ।ਉਨਾਂ ਦੀ ਪੂਰੀ ਟਿਊਸ਼ਨ ਫੀਸ ਮੁਆਫ਼ ਹੈ।ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਈ.ਟੀ.ਆਈ ਰਾਹੀਂ ਕਿੱਤਾ ਮੁੱਖੀ ਸਿਖਲਾਈ ਲੈ ਕੇ ਸਵੈ ਰੋਜ਼ਗਾਰ ਦੇ ਕਾਬਿਲ ਬਣਨ।

Check Also

ਖ਼ਾਲਸਾ ਕਾਲਜ ਵੂਮੈਨ ਵਿਖੇ ਨਵੀਂ ਰੋਟਰੈਕਟ ਕਮੇਟੀ ਦਾ ਗਠਨ ਕੀਤਾ ਗਿਆ

ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੁਮੈਨ ਵਿਖੇ ਰੋਟਰੈਕਟ ਕਲੱਬ ਵਲੋਂ …