Wednesday, October 28, 2026

ਅਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ

S•ê¤Ü ×ð´ Ú´U»æÚ´U» •¤æØü•ý¤× Âðàæ •¤ÚUÌð ՓæðÐ
ਫਾਜਿਲਕਾ ,  13 ਮਾਰਚ (ਵਿਨੀਤ ਅਰੋੜਾ)-   ਸਥਾਨਕ ਰੇਨਬੋ ਡੇਅ ਬੋਰਡਿੰਗ ਪਬਲਿਕ ਸਕੂਲ ਵਿੱਚ ਜਮਾਤ ਸੱਤਵੀਂ  ਦੇ ਵਿਦਿਆਰਥੀਆਂ ਵੱਲੋਂ ਇੱਕ ਰੰਗਾਰੰਗ ਪਰੋਗਰਾਮ ਪੇਸ਼ ਕਰਕੇ ਆਪਣੇ ਸੀਨੀਅਰ ਅਠਵੀਂ  ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ । ਇਸ ਮੌਕੇ ਅਤੁਲ ਨਾਗਪਾਲ ਬਤੋਰ ਮੁੱਖ ਮਹਿਮਾਨ ਅਤੇ ਕ੍ਰਿਸ਼ਣ ਲਾਲ ਸ਼ਰਮਾ  ਅਤੇ ਯੋਗੀਰਾਜ ਵਿਸ਼ੇਸ਼ ਮਹਿਮਾਨ  ਦੇ ਰੂਪ ਵਿੱਚ ਪਹੁੰਚੇ ਜਦੋਂ ਕਿ ਐਸਡੀ ਹਾਈ ਸਕੂਲ  ਦੇ ਪ੍ਰਿੰਸੀਪਲ ਦਿਨੇਸ਼ ਸ਼ਰਮਾ  ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਸਕੂਲ ਪ੍ਰਿੰਸੀਪਲ ਪ੍ਰਵੀਨ ਸ਼ਰਮਾ  ਅਤੇ ਸਟਾਫ ਨੇ ਸ਼੍ਰੀ ਨਾਗਪਾਲ ਦਾ ਸਵਾਗਤ ਕੀਤਾ। ਨੰਨੇ ਬੱਚੀਆਂ ਨੇ ਰੰਗਾਰੰਗ ਪਰੋਗਰਾਮ ਪੇਸ਼ ਕਰਕੇ ਸਮਾਂ ਬੰਨਿਆ । ਇਸ ਮੌਕੇ ਵਾਸ਼ੂ,  ਬਲਦੀਪ ,  ਮੋਹਿਤ,  ਹੇਮੰਤ,  ਤਰੁਣ , ਸਕਸ਼ਮ,  ਸ਼ਿਵਮ,  ਗੌਤਮ,  ਕਾਜਲ,  ਅਨੁਸ਼ਾ,  ਸ਼ਿੱਬਾ,  ਮਾਨਸੀ,  ਰਿਸ਼ੀ ਨੇ ਗੁਰਪ ਡਾਂਸ ਪੇਸ਼ ਕੀਤਾ। ਇਸੇ ਤਰਾਂ ਸੋਲੋ ਡਾਂਸ ਵਿੱਚ ਪ੍ਰਿੰਸ ਨੇ ਖੂਬ ਜੋਹਰ ਵਿਖਾਏ ।  ਵਾਸ਼ੂ – ਬਦਲੀ,  ਲਕਸ਼ਮਣ ਮਾਂਸੀ,  ਪ੍ਰਿੰਸ ਅਤੇ ਵਾਸ਼ੂ ਨੇ ਡਿਊਲ ਡਾਂਸ ਪੇਸ਼ ਕੀਤਾ ।•¤æØü•ý¤× ÎæñÚUæÙ ©UÂçSÍÌ S•ê¤Ü SÅUæÈ¤ âÎSØÐ ਇਸ ਮੌਕੇ  ਜਮਾਤ ਅਠਵੀਂ  ਦੇ ਵਿਦਿਆਰਥੀ ਤਰੁਣ ਨੇ ਜਮਾਤ ਸੱਤਵੀਂ ਦੁਆਰਾ ਇਹ ਵਿਦਾਈ ਪਾਰਟੀ ਦੇਣ ਤੇ ਧੰਨਵਾਦ ਕੀਤਾ ਤਾਂ ਜਮਾਤ ਸੱਤਵੀਂ  ਦੇ ਵਿਦਿਆਰਥੀ ਸੁਮਿਤ ਨੇ ਵੀ ਵੱਡਿਆਂ ਦੇ ਸਨਮਾਨ ਵਿੱਚ ਦੋ ਸ਼ਬਦ ਕਹੇ ।ਸਕੂਲ ਪ੍ਰਿੰਸੀਪਲ ਪ੍ਰਵੀਨ ਸ਼ਰਮਾ  ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਉਨਾਂ ਨੂੰ ਅਸ਼ੀਰਵਾਦ  ਦਿੱਤਾ ।  ਸਟਾਫ ਮੈਬਰਾਂ ਸ਼ਵੇਤਾ,  ਨਰੇਸ਼ ਸ਼ਰਮਾ,  ਅਮਨਦੀਪ,  ਮੋਨਿਕਾ,  ਤਰੀਨਾ,  ਆਰਤੀ,  ਨੀਤੂ,  ਰੇਖਾ,  ਰੀਕਿਤਾ,  ਅਨੁਰਾਧਾ,  ਸ਼ੀਨੂ ਅਤੇ ਜੋਤੀ ਨੇ ਅਹਿਮ ਯੋਗਦਾਨ ਦਿੱਤਾ ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ 

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …

Leave a Reply