
ਫਾਜਿਲਕਾ , 13 ਮਾਰਚ (ਵਿਨੀਤ ਅਰੋੜਾ)- ਸਥਾਨਕ ਰੇਨਬੋ ਡੇਅ ਬੋਰਡਿੰਗ ਪਬਲਿਕ ਸਕੂਲ ਵਿੱਚ ਜਮਾਤ ਸੱਤਵੀਂ ਦੇ ਵਿਦਿਆਰਥੀਆਂ ਵੱਲੋਂ ਇੱਕ ਰੰਗਾਰੰਗ ਪਰੋਗਰਾਮ ਪੇਸ਼ ਕਰਕੇ ਆਪਣੇ ਸੀਨੀਅਰ ਅਠਵੀਂ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ । ਇਸ ਮੌਕੇ ਅਤੁਲ ਨਾਗਪਾਲ ਬਤੋਰ ਮੁੱਖ ਮਹਿਮਾਨ ਅਤੇ ਕ੍ਰਿਸ਼ਣ ਲਾਲ ਸ਼ਰਮਾ ਅਤੇ ਯੋਗੀਰਾਜ ਵਿਸ਼ੇਸ਼ ਮਹਿਮਾਨ ਦੇ ਰੂਪ ਵਿੱਚ ਪਹੁੰਚੇ ਜਦੋਂ ਕਿ ਐਸਡੀ ਹਾਈ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਸ਼ਰਮਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ । ਸਕੂਲ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਅਤੇ ਸਟਾਫ ਨੇ ਸ਼੍ਰੀ ਨਾਗਪਾਲ ਦਾ ਸਵਾਗਤ ਕੀਤਾ। ਨੰਨੇ ਬੱਚੀਆਂ ਨੇ ਰੰਗਾਰੰਗ ਪਰੋਗਰਾਮ ਪੇਸ਼ ਕਰਕੇ ਸਮਾਂ ਬੰਨਿਆ । ਇਸ ਮੌਕੇ ਵਾਸ਼ੂ, ਬਲਦੀਪ , ਮੋਹਿਤ, ਹੇਮੰਤ, ਤਰੁਣ , ਸਕਸ਼ਮ, ਸ਼ਿਵਮ, ਗੌਤਮ, ਕਾਜਲ, ਅਨੁਸ਼ਾ, ਸ਼ਿੱਬਾ, ਮਾਨਸੀ, ਰਿਸ਼ੀ ਨੇ ਗੁਰਪ ਡਾਂਸ ਪੇਸ਼ ਕੀਤਾ। ਇਸੇ ਤਰਾਂ ਸੋਲੋ ਡਾਂਸ ਵਿੱਚ ਪ੍ਰਿੰਸ ਨੇ ਖੂਬ ਜੋਹਰ ਵਿਖਾਏ । ਵਾਸ਼ੂ – ਬਦਲੀ, ਲਕਸ਼ਮਣ ਮਾਂਸੀ, ਪ੍ਰਿੰਸ ਅਤੇ ਵਾਸ਼ੂ ਨੇ ਡਿਊਲ ਡਾਂਸ ਪੇਸ਼ ਕੀਤਾ ।
ਇਸ ਮੌਕੇ ਜਮਾਤ ਅਠਵੀਂ ਦੇ ਵਿਦਿਆਰਥੀ ਤਰੁਣ ਨੇ ਜਮਾਤ ਸੱਤਵੀਂ ਦੁਆਰਾ ਇਹ ਵਿਦਾਈ ਪਾਰਟੀ ਦੇਣ ਤੇ ਧੰਨਵਾਦ ਕੀਤਾ ਤਾਂ ਜਮਾਤ ਸੱਤਵੀਂ ਦੇ ਵਿਦਿਆਰਥੀ ਸੁਮਿਤ ਨੇ ਵੀ ਵੱਡਿਆਂ ਦੇ ਸਨਮਾਨ ਵਿੱਚ ਦੋ ਸ਼ਬਦ ਕਹੇ ।ਸਕੂਲ ਪ੍ਰਿੰਸੀਪਲ ਪ੍ਰਵੀਨ ਸ਼ਰਮਾ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਉਨਾਂ ਨੂੰ ਅਸ਼ੀਰਵਾਦ ਦਿੱਤਾ । ਸਟਾਫ ਮੈਬਰਾਂ ਸ਼ਵੇਤਾ, ਨਰੇਸ਼ ਸ਼ਰਮਾ, ਅਮਨਦੀਪ, ਮੋਨਿਕਾ, ਤਰੀਨਾ, ਆਰਤੀ, ਨੀਤੂ, ਰੇਖਾ, ਰੀਕਿਤਾ, ਅਨੁਰਾਧਾ, ਸ਼ੀਨੂ ਅਤੇ ਜੋਤੀ ਨੇ ਅਹਿਮ ਯੋਗਦਾਨ ਦਿੱਤਾ ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media