ਧੂਰੀ, 9 ਸਤੰਬਰ (ਪ੍ਰਵੀਨ ਗਰਗ) – ਭਵਾਨੀਗੜ੍ਹ ਦੇ ਇੱਕ ਗੋਦਾਮ ਵਿੱਚ ਸੁਰੱਖਿਆ ਗਾਰਡ ਵਜੋਂ ਆਪਣੀ ਡਿਊਟੀ ਨਿਭਾਅ ਰਹੇ ਗੁਰਵਿੰਦਰ ਸਿੰਘ ਨੂੰ ਬੀਤੇ ਦਿਨੀਂ
ਕੁੱਝ ਚੋਰਾਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ।ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਜੋਖਮ ਵਿੱਚ ਪਾ ਕੇ ਡਿਊਟੀ ਕਰ ਰਹੇ ਗੁਰਵਿੰਦਰ ਸਿੰਘ ਦੇ ਪਰਿਵਾਰ ਨੂੰ ਵੀ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਹੋਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਫਰੰਟ ‘ਤੇ ਲੜਾਈ ਲੜ ਰਹੇ ਇਹਨਾਂ ਯੋਧਿਆਂ ਦਾ ਮਨੋਬਲ ੳੁੱਚਾ ਰਹਿ ਸਕੇ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਦੀ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੇ ਸੂਬਾ ਆਗੂ ਰਣਜੀਤ ਸਿੰਘ ਰਾਣਵਾਂ ਅਤੇ ਬਲਜਿੰਦਰ ਸਿੰਘ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਦੌਰਾਨ ਦਰਜ਼ਾ ਤਿੰਨ ਅਤੇ ਚਾਰ ਮੁਲਾਜ਼ਮ, ਠੇਕਾ, ਆਉਟ ਸੋਰਸਿੰਗ ਕਰਮਚਾਰੀ ਅਪਣੀ ਅਤੇ ਪ੍ਰੀਵਾਰਾਂ ਦੀ ਜਾਨ ਖਤਰੇ ਵਿੱਚ ਪਾ ਕੇ ਸਰਕਾਰੀ ਹਦਾਇਤਾਂ ਦੀ ਪਾਲਣਾ ਵਿੱਚ ਫਰੰਟ ਲਾਈਨ ਤੇ ਸੰਘਰਸ਼ ਕਰ ਰਹੇ ਹਨ।ਬੀਤੇ ਦਿਨੀਂ ਭਵਾਨੀਗੜ੍ਹ ਪਨਗ੍ਰੇਨ ਦੇ ਗੁਦਾਮਾਂ ਵਿੱਚ ਕਣਕ ਚੋਰੀ ਕਰਨ ਆਏ ਚੋਰਾਂ ਦੇ ਗੈਗ ਵੱਲੋਂ ਡਿਊਟੀ ‘ਤੇ ਤਾਇਨਾਤ 2 ਸਕਿਓਰਟੀ ਗਾਰਡਾਂ ਨੂੰ ਬੰਨ ਕੇ ਗੌਦਾਮ ਲੁੱਟਣ ਦੀ ਕੋਸ਼ਿਸ਼ ਨੂੰ ਇੱਕ 22 ਸਾਲਾ ਨੌਂਜਵਾਨ ਗੁਰਵਿੰਦਰ ਸਿੰਘ ਨੇ ਅਪਣੀ ਜਾਨ ਦੀ ਬਾਜ਼ੀ ਲਾ ਕੇ ਕਰੋੜਾਂ ਰੁਪਏ ਦੇ ਅਨਾਜ਼ ਦੀ ਚੋਰੀ ਬਚਾਅ ਲਈ।ਇਸ ਡਿਊਟੀ ਦੌਰਾਨ ਮਾਰੇ ਗਏ ਇਸ ਨੌਜਵਾਨ ਦੇ ਪਰਿਵਾਰ ਨੂੰ ਵੀ ਘੱਟੋ-ਘੱਟ 50 ਲੱਖ ਰੁਪਏ ਦਾ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਮੀਤ ਪ੍ਰਧਾਨ ਗੁਰਮੀਤ ਮਿੱਡਾ, ਜੁਆਇੰਟ ਸਕੱਤਰ ਹੰਸਰਾਜ ਦੀਦਾਰਗੜੁ, ਜਿਲਾ ਆਗੂ ਸ਼ਾਮ ਲਾਲ ਲਹਿਰਾ, ਬੇਅੰਤ ਮੋਰਾਂਵਾਲੀ, ਸਮਸੇਰ ਉੱਪੋਕੀ, ਜਸਵੀਰ ਜੱਟੂਆਂ (ਪਨਸਪ), ਜਸਪਾਲ ਪਾਲੀ, ਚਰਨਜੀਤ ਸੰਗਰੂਰ ਆਦਿ ਹਾਜ਼ਰ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media