Thursday, October 1, 2026

25 ਨੂੰ ਪੰਜਾਬ ਬੰਦ ਦੇ ਮੱਦੇਨਜ਼ਰ ਹਥਿਆਰ ਲੈ ਕੇ ਚੱਲਣ ‘ਤੇ ਰੋਕ – ਜਗਮੋਹਨ ਸਿੰਘ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵੱਖ ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ 24 ਤੋਂ 26 ਸਤੰਬਰ ਤੱਕ ਪੰਜਾਬ ਵਿੱਚ ਰੇਲਾਂ ਰੋਕਣ ਦਾ ਪ੍ਰੋਗਰਾਮ ਉਲੀਕਿਆ ਹੈ ਅਤੇ 25 ਸਤੰਬਰ 2020 ਨੂੰ ਪੰਜਾਬ ਬੰਦ ਸੱਦਾ ਦਿੱਤਾ ਹੋਇਆ ਹੈ।ਇਸ ਦੇ ਮੱਦੇਨਜ਼ਰ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਦੇ ਖੇਤਰ ਵਿੱਚ ਅਮਨ ਕਾਨੂੰਨੀ ਦੀ ਵਿਵਸਥਾ ਬਣਾਏ ਰੱਖਣ ਅਤੇ ਲੋਕ ਹਿੱਤਾਂ ਵਿੱਚ ਸ਼ਾਂਤੀ ਕਾਇਮ ਰੱਖਣ ਲਈ ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਿੱਚ ਹਰ ਕਿਸਮ ਦੇ ਅਗਨ ਸ਼ਸਤਰ, ਵਿਸਫੋਟਿਕ ਪਦਾਰਥ, ਜਲਣਸ਼ੀਲ ਚੀਜ਼ਾਂ ਅਤੇ ਤੇਜ ਧਾਰ ਹਥਿਆਰ, ਜਿਨ੍ਹਾਂ ਵਿੱਚ ਟਕੁਏ, ਬਰਛੇ, ਛੁਰੇ ਆਦਿ ਸ਼ਾਮਲ ਹਨ ਨੂੰ ਲੈ ਕੇ ਚੱਲਣ ‘ਤੇ ਮਨਾਹੀ ਹੋਵੇਗੀ।
ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮਿ੍ਰਤਸਰ ਸ਼ਹਿਰ, ਜਗਮੋਹਨ ਸਿੰਘ, ਪੀ.ਪੀ.ਐਸ ਵਲੋਂ ਜਾਰੀ ਇਹ ਹੁਕਮ ਮਿਤੀ 27 ਸਤੰਬਰ 2020 ਤੱਕ ਲਾਗੂ ਰਹੇਗਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …