Saturday, September 5, 2026

30 ਸਤੰਬਰ ਤੱਕ ਕਰਵਾਇਆ ਜਾ ਸਕਦਾ ਹੈ 10% ਰਿਬੇਟ ਨਾਲ ਪ੍ਰਾਪਰਟੀ ਟੈਕਸ-ਆਦਰਸ਼ ਕੁਮਾਰ

ਕਪੂਰਥਲਾ, 26 ਸਤੰਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਕਪੂਰਥਲਾ ਦੇ ਕਾਰਜ਼ ਸਾਧਕ ਅਫਸਰ ਆਦਰਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ ਹਦਾਇਤਾਂ ਅਨੁਸਾਰ ਜਿਹੜੇ ਲੋਕ ਹਾਲੇ ਤੱਕ ਕਿਸੇ ਕਾਰਨ 2020-21 ਦਾ ਆਪਣਾ ਬਣਦਾ ਪ੍ਰਾਪਰਟੀ ਟੈਕਸ ਨਗਰ ਨਿਗਮ ਵਿਖੇ ਜਮ੍ਹਾਂ ਨਹੀ ਕਰਵਾ ਸਕੇ, ਉਹ 30 ਸਤੰਬਰ 2020 ਤੱਕ ਬਣਦਾ ਟੈਕਸ ਤੁਰੰਤ ਜਮ੍ਹਾਂ ਕਰਵਾ ਕੇ ਸਰਕਾਰ ਵੱਲੋਂ ਦਿੱਤੀ 10% ਰਿਬੇਟ ਦਾ ਫਾਇਦਾ ਉਠਾ ਸਕਦੇ ਹਨ।
              ਨਗਰ ਨਿਗਮ ਦੇ ਟੈਕਸ ਸ਼ਾਖਾ ਦੇ ਸੁਪਰਡੈਂਟ ਅਮਿਤ ਕਾਲੀਆ ਨੇ ਦੱਸਿਆ ਕਿ ਜਿਹਨਾਂ ਵੀ ਲੋਕਾਂ ਦਾ ਪੁਰਾਣਾ ਪ੍ਰਾਪਰਟੀ ਟੈਕਸ ਜਾਂ ਹਾਊਸ ਟੈਕਸ ਦਾ ਬਕਾਇਆ ਪੈਡਿੰਗ ਹੈ, ਉਹ ਵੀ 31 ਅਕਤੂਬਰ, 2020 ਤੱਕ ਆਪਣਾ ਸਾਰਾ ਬਕਾਇਆ ਇੱਕ ਮੁਸ਼ਤ ਜਮ੍ਹਾਂ ਕਰਵਾ ਕੇ ਸਾਰੇ ਵਿਆਜ ਤੋਂ ਛੋਟ ਪ੍ਰਾਪਤ ਕਰ ਸਕਦੇ ਹਨ।ਜਿਸ ਨਾਲ ਬਕਾਏਦਾਰਾਂ ਨੂੰ ਬਹੁਤ ਲਾਭ ਮਿਲ ਸਕਦਾ ਹੈ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …