Thursday, August 13, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਿੱਤਾਮੁਖੀ ਕੋਰਸਾਂ ਲਈ ਦਾਖਲਾ 15 ਅਕਤੂਬਰ ਤਕ

ਅੰਮ੍ਰਿਤਸਰ, 2 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫ ਲੌਂਗ ਲਰਨਿੰਗ ਵਿਭਾਗ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਪਾਸ ਬੇਰੁਜ਼ਗਾਰ ਲੜਕੇ ਤੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸੈਸ਼ਨ 2020-21 ਵਾਸਤੇ 6 ਮਹੀਨੇ ਅਤੇ ਇਕ ਸਾਲ ਦੇ ਕਿੱਤਾਮੁਖੀ ਡਿਪਲੋਮਿਆਂ ਅਤੇ ਸਰਟੀਫਿਕੇਟ ਕੋਰਸਾਂ ਵਿੱਚ 15 ਅਕਤੂਬਰ ਤੱਕ ਦਾਖਲਾ ਲੈ ਸਕਦੇ ਹਨ।
                  ਵਿਭਾਗ ਦੇ ਮੁਖੀ ਡਾ. ਸਰੋਜ ਬਾਲਾ ਨੇ ਦੱਸਿਆ ਕਿ ਇਸ ਸਬੰਧੀ ਸੀਮਤ ਸੀਟਾਂ ਉਪਰ ਪਹਿਲ ਦੇ ਆਧਾਰ `ਤੇ ਹੋਣ ਵਾਲੇ ਇਨ੍ਹਾਂ ਦਾਖਲਿਆਂ ਵਿਚ 15 ਅਕਤੂਬਰ ਤਕ ਆਪਣੇ ਫਾਰਮ ਭਰੇ ਜਾ ਸਕਦੇ ਹਨ।

Check Also

ਖ਼ਾਲਸਾ ਕਾਲਜ ਵਿਖੇ ਇੰਸਟਾਲੇਸ਼ਨ ਸੈਰੇਮਨੀ ਕਰਵਾਈ ਗਈ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੂਰਮਣੀਆਂ) ¸- ਖਾਲਸਾ ਕਾਲਜ ਦੇ ਰੋਟਾਰੈਕਟ ਕਲੱਬ ਵੱਲੋਂ ਸੈਸ਼ਨ 2026-27 …