Tuesday, August 11, 2026

ਪੰਜਾਬ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਸੀ.ਐਨ.ਆਈ ਚਰਚ ਦਾ ਦੌਰਾ

ਸੋਨੀ ਵਲੋਂ ਢਾਈ ਲੱਖ ਦੀ ਸਹਾਇਤਾ ਰਾਸ਼ੀ ਦਾ ਚੈਕ ਭੇਟ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਦੌਰੇ ‘ਤੇ ਆਏ ਪੰਜਾਬ ਕਾਂਗਰਸ ਦੇ ਇੰਚਾਰਜ਼ ਹਰੀਸ਼ ਰਾਵਤ ਅੱਜ ਦੁਪਿਹਰ ਸੀ.ਐਨ.ਆਈ ਚਰਚ ਪੁੱਜੇ।ਉਨਾਂ ਨਾਲ ਕੈਬਨਿਟ ਮੰਤਰੀ ਓ.ਪੀ ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿਘ ਔਜਲਾ, ਵਿਧਾਇਕ ਸੁਨੀਲ ਦੱਤੀ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।ਚਰਚ ਵਿਖੇ ਪਰੇਅਰ ਉਪਰੰਤ ਸੋਨੀ ਨੇ ਚਰਚ ਵੱਲੋਂ ਚਲਾਏ ਜਾ ਰਹੇ `ਸਾਇਕੋ ਇਕਨੋਮਿਕ ਵਿਕਾਸ ਪ੍ਰੋਗਰਾਮ` ਲਈ ਆਪਣੇ ਖਾਤੇ ਵਿਚੋਂ ਢਾਈ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਬਿਸ਼ਪ ਪੀ. ਸਮੰਥਾ ਰਾਓ ਨੂੰ ਭੇਟ ਕੀਤਾ।ਇਸ ਮੌਕੇ ਚੇਅਰਮੈਨ ਸ੍ਰੀਮਤੀ ਮਮਤਾ ਦੱਤਾ, ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਵਿਕਾਸ ਸੋਨੀ, ਅਰੁਣ ਜੋਸ਼ੀ, ਬਿਸ਼ਪ ਇਮਾਨਉਲ ਰਹਿਮਤ ਮਸੀਹ, ਵਿਲਸਨ ਗਿਲ, ਸੋਬਰ ਡੈਨੀਅਲ, ਡੈਨੀਅਲ.ਬੀ ਦਾਸ, ਰੈਵ ਰਾਜ ਕੁਮਾਰ, ਪਰਮਜੀਤ ਸਿੰਘ ਚੋਪੜਾ, ਰਵੀ ਸ਼ਰਮਾ ਆਦਿ ਹਾਜ਼ਰ ਸਨ।

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …