Sunday, August 2, 2026

ਜਾਨਲੇਵਾ ਸਾਬਤ ਹੋ ਸਕਦੀ ਹੈ ਖਸਤਾ ਹਾਲ ਟੈਂਕੀ

20 ਸਾਲ ਤੋਂ ਚਿੱਟਾ ਹਾਥੀ ਬਣੀ ਖੜੀ ਹੈ ਪਾਰਕ ਦੇ ਵਿਚਾਲੇ ਬਣੀ ਟੈਂਕੀ
ਧੂਰੀ, 5 ਅਕਤੂਬਰ (ਪ੍ਰਵੀਨ ਗਰਗ) – ਨਗਰ ਕੌਂਸਲ ਦਫਤਰ ਧੂਰੀ ਨੇੜੇ ਬਣੇ ਪਾਰਕ ਵਿੱਚ 20 ਸਾਲ ਤੋਂ ਬੰਦ ਪਈ ਪਾਣੀ ਦੀ ਇੱਕ ਵੱਡੀ ਟੈਂਕੀ ਜਾਨ ਲੇਵਾ ਸਾਬਤ ਹੋ ਸਕਦੀ ਹੈ।ਇਹ ਟੈਂਕੀ ਜਿੱਥੇ ਪਾਰਕ ਦੇ ਵਿਚਾਲੇ ਬਣੀ ਹੋਣ ਕਾਰਨ ਇਸ ਦੀ ਖੂਬਸੂਰਤੀ ਨੂੰ ਵਿਗਾੜ ਰਹੀ ਹੈ, ਉੱਥੇ ਹੀ ਕਿਸੇ ਵੀ ਸਮੇਂ ਇਹ ਖਸਤਾ ਹਾਲਤ ਟੈਂਕੀ ਦੇ ਡਿੱਗ ਜਾਣ ਨਾਲ ਇੱਥੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਅਤੇ ਲੋਕਾਂ ਦਾ ਜਾਨੀ ਨੁਕਸਾਨ ਹੋ ਸਕਦਾ ਹੈ।ਸੈਰ ਪ੍ਰੇਮੀਆਂ ਅਤੇ ਪਾਰਕ ਵੈਲਫੇਅਰ ਕਮੇਟੀ ਦੇ ਮੈਂਬਰ ਗੁਰਦਿਆਲ ਨਿਰਮਾਣ, ਰਾਜਿੰਦਰ ਕੁਮਾਰ ਬਿੱਲਾ, ਸਾਬਕਾ ਕੌਂਸਲਰ ਅਸ਼ਵਨੀ ਕੁਮਾਰ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਜਗਦੇਵ ਜਿੰਦਲ ਨੇ ਦੱਸਿਆ ਕਿ ਤਕਨੀਕੀ ਨੁਕਸ ਰਹਿ ਜਾਣ ਕਾਰਨ ਇਹ ਟੈਂਕੀ ਬਣਨ ਤੋਂ ਬਾਅਦ ਇਸ ਦੀ ਵਰਤੋਂ ਇੱਕ ਦਿਨ ਵੀ ਨਹੀਂ ਕੀਤੀ ਗਈ ਅਤੇ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਇਹ ਟੈਂਕੀ ਭ੍ਰਿਸ਼ਟ ਅਧਿਕਾਰੀਆਂ ਦੀ ਨਾਲਾਇਕੀ ਦੀ ਭੇਂਟ ਚੜ੍ਹ ਕੇ ਰਹਿ ਗਈ ਹੈ।
              ਲੋਕਾਂ ਨੇ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਤੋਂ ਮੰਗ ਕੀਤੀ ਕਿ ਜੇਕਰ ਇਹ ਟੈਂਕੀ ਵਰਤਣਯੋਗ ਹੀ ਨਹੀਂ ਹੈ ਤਾਂ ਇਸ ਨੂੰ ਡੇਗ ਦਿੱਤਾ ਜਾਵੇ।
                 ਇਸ ਸਬੰਧੀ ਜਦੋਂ ਐਸ.ਡੀ.ਐਮ ਧੂਰੀ ਲਤੀਫ ਅਹਿਮਦ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਹ ਮਸਲਾ ਉਹਨਾਂ ਦੇ ਧਿਆਨ ਵਿੱਚ ਆ ਚੁੱਕਾ ਹੈ ਅਤੇ ਜਲਦ ਹੀ ਉਹ ਇਸ ਮਸਲੇ ਦਾ ਹੱਲ ਕਰਵਾਉਣਗੇ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …