Tuesday, November 24, 2026

ਸਿਵਲ ਸਰਜਨ ਵਲੋਂ ਫਲੂ ਕਾਰਨਰ ਖਰਬੂਜ਼ਾ ਮੰਡੀ ਤੇ ਦਾਣਾ ਮੰਡੀ ਵਿਖੇ ਸੈਂਪਲਿੰਗ ਦਾ ਜਾਇਜ਼ਾ

ਕਪੂਰਥਲਾ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਵਲੋਂ ਅੱਜ ਸਿਵਲ ਹਸਪਤਾਲ ਦੇ ਫਲੂ ਕਾਰਨਰ, ਦਾਣਾ ਮੰਡੀ ਤੇ ਖਰਬੂਜ਼ਾ ਮੰਡੀ ਦੇ ਦੌਰੇ ਦੌਰਾਨ ਕਰੋਨਾ ਦੇ ਨਮੂਨੇ ਲੈਣ ਦੇ ਕੰਮ ਦਾ ਜਾਇਜ਼ਾ ਲਿਆ ਗਿਆ।ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ ਤੇ ਨੋਡਲ ਅਫਸਰ ਡਾ. ਮਨਜੀਤ ਸੋਢੀ ਵੀ ਨਾਲ ਸਨ।
               ਉਨ੍ਹਾਂ ਫਲੂ ਕਾਰਨਰ ਤੇ ਮੌਜ਼ੂਦ ਟੀਮ ਨੂੰ ਨਿਰਦੇਸ਼ ਦਿੱਤੇ ਕਿ ਸੈਂਪਲਿੰਗ ਦੀ ਗਿਣਤੀ ਵਿੱਚ ਵਾਧਾ ਕੀਤਾ ਜਾਵੇ ਅਤੇ ਸਿਵਲ ਹਸਪਤਾਲ ਵਿਚ ਆਏ ਮਰੀਜਾਂ ਨੂੰ ਸੈਂਪਲਿੰਗ ਲਈ ਵੱਧ ਤੋਂ ਵੱਧ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਹਾਂਮਾਰੀ ਨੂੰ ਰੋਕਣ ਲਈ ਲੋਕ ਸੈਂਪਲ ਲੈਣ ਆਈਆਂ ਟੀਮਾਂ ਦਾ ਸਹਿਯੋਗ ਕਰਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …