ਅਸੀਂ ਆਪਣੇ ਲਈ ਸਮਾਂ ਕੱਢਣਾ ਭੁੱਲ ਗਏ ਹਾਂ – ਸ਼ੈਫ ਰਾਜ ਕੁਮਾਰ
ਅੰਮ੍ਰਿਤਸਰ, 11 ਅਕਤੂਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਰ-ਸਪਾਟਾ ਅਤੇ ਪ੍ਰਾਹੁਣਚਾਰੀ ਵਿਭਾਗ ਵਲੋਂ ਪ੍ਰੋਫੈਸਰ ਇੰਚਾਰਜ ਪ੍ਰੋ. ਮਨਦੀਪ
ਕੌਰ ਦੀ ਅਗਵਾਈ ਵਿਚ ਵਿਰਾਸਤ ਵੱਲ ਵਾਪਸੀ ਵਿਸ਼ੇ ਤੇ ਇਕ ਆਨਲਾਈਨ ਵੈਬੀਨਾਰ ਦਾ ਆਯੋਜਨ ਕੀਤਾ ਗਿਆ।ਇਸ ਖੇਤਰ ਨਾਲ ਜੁੜੇ ਵਿਦਿਆਰਥੀਆਂ ਖੋਜਾਰਥੀਆਂ ਅਤੇ ਮਾਹਿਰਾਂ ਨੇ ਭਾਗ ਲਿਆ।
ਮੁੱਖ ਪ੍ਰਵਕਤਾ ਸ਼ੈਫ ਰਾਜ ਕੁਮਾਰ, ਅਸਿਸਟੈਂਟ ਪ੍ਰੋਫੈਸਰ ਅਤੇ ਮੁਖੀ ਹੋਟਲ ਮੈਨੇਜਮੈਂਟ ਵਿਭਾਗ ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਟ ਹੁਸ਼ਿਆਰਪੁਰ ਨੇ ਵਿਰਾਸਤ ਵੱਲ ਵਾਪਸੀ ਵਿਸ਼ੇ `ਤੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਆਧੁਨਿਕ ਜੀਵਨ ਨੇ ਜਿਥੇ ਸਾਡੀ ਸੋਚਣ, ਕੰਮ ਕਰਨ ਅਤੇ ਹੋਰ ਸਮਰੱਥਾਵਾਂ ਵਿਚ ਤੇਜੀ ਲਿਆਂਦੀ ਹੈ ਉਥੇ ਇਸ ਨਾਲ ਅਸੀਂ ਆਪਣੇ ਲਈ ਸਮਾਂ ਕੱਢਣਾ ਭੁੱਲ ਗਏ ਹਾਂ।ਸਾਨੂੰ ਸਭ ਚੀਜਾਂ ਵਿਚ ਤੇਜੀ ਲੋੜੀਂਦੀ ਹੈ ਇਥੋਂ ਤਕ ਕਿ ਅਸੀਂ ਆਪਣਾ ਖਾਣਾ ਵੀ ਤੇਜੀ ਹੀ ਕਰਦੇ ਹਾਂ।ਉਨ੍ਹਾਂ ਕਿਹਾ ਕਿ ਸਾਨੂੰ ਸਾਡੇ ਜੀਵਨ ਵਿਚ ਸਹਿਜਤਾ ਲਿਆਉਂਦੇ ਹੋਏ ਆਪਣੇ ਲਈ ਸਮਾਂ ਕੱਢਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਾਸਟ ਫੂਡ ਦੀ ਤੋਰ ਦੇ ਉਲਟ ਸਾਡੀ ਸਲੋਅ ਫੂਡ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਸਾਨੂੰ ਸਾਡੀ ਰਿਵਾਇਤ ਵਿਚ ਪੋਏ ਹੋਏ ਪੌਸ਼ਟਿਕ ਭੋਜਨ ਅਤੇ ਚੰਗੇ ਬਰਤਨਾਂ ਦੀ ਮੁੜ ਵਾਪਸੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਬੀਮਾਰੀਆਂ ਨਾਲ ਜੂਝ ਰਿਹੇ ਸਾਡੇ ਸਮਾਜ ਨੂੰ ਕੁੱਝ ਅਰਾਮ ਮਿਲ ਸਕੇ। ਉਨ੍ਹਾਂ ਇਸ ਮੌਕੇ ਹਰੇ ਇਨਕਲਾਬ ਦੇ ਨਾਂ `ਤੇ ਕਿਸਾਨਾਂ ਦੇ ਸੋਸ਼ਣ ਦੀ ਕਹਾਣੀ ਵੀ ਬਿਆਨ ਕੀਤੀ।
ਉਨ੍ਹਾਂ ਕਿਹਾ ਕਿ ਸਾਨੂੰ ਰਿਵਾਇਤੀ ਢੰਗ ਤਰੀਕਿਆਂ ਅਤੇ ਸੋਚਣੀ ਨੂੰ ਰੋਜ਼ਾਨਾ ਦੀ ਜ਼ਿੰਦਗੀ ਵਿਚ ਢਾਲਣਾ ਚਾਹੀਦਾ ਹੈ।ਭਵਿੱਖ ਇਸ ਨਜ਼ਰੀਏ ਤੋਂ ਬਹੁਤ ਚੰਗਾ ਨਹੀਂ ਹੈ।ਇਸ ਲਈ ਸਾਨੂੰ ਸਾਡੇ ਖਾਣ-ਪੀਣ, ਰਹਿਣ ਸਹਿਣ ਅਤੇ ਸੋਚਣ ਦੀ ਪ੍ਰੀਕਿਰਿਆ ਵਿਚ ਰਿਵਾਇਤ ਦੇ ਹਾਂਪੱਖੀ ਨਜ਼ਰੀਏ ਤੋਂ ਤਬਦੀਲੀ ਲਿਆਉਣੀ ਚਾਹੀਦੀ ਹੈ।ਸਮਾਪਤੀ ਸੈਸ਼ਨ ਦੌਰਾਨ ਸ਼ੈੱਫ ਹਰਪ੍ਰੀਤ ਸਿੰਘ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਸਾਰਿਆਂ ਦਾ ਧੰਨਵਾਦ ਕੀਤਾ।
Check Also
ਟੀ.ਸੀ.ਐਸ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 134 ਇੰਜੀਨੀਅਰਿੰਗ ਵਿਦਿਆਰਥੀਆਂ ਨੂੰ ਦਿੱਤੀਆਂ ਨੌਕਰੀਆਂ
ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟੋਰੇਟ ਆਫ ਪਲੇਸਮੈਂਟ …
Punjab Post Daily Online Newspaper & Print Media