ਮੰਨੀਆਂ ਮੰਗਾਂ ਦੇ ਹੁਕਮ ਜਾਰੀ ਨਾ ਕਰਨ ਦਾ ਨਤੀਜਾ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 13 ਅਕਤੂਬਰ (ਇੰਦਰਜੀਤ ਕੰਗ) – ਪੈਨਸ਼ਨਰਾਂ ਅਤੇ ਮੁਲਾਜਮਾਂ ਵਲੋਂ 9 ਦਸੰਬਰ ਨੂੰ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।ਪ੍ਰੇਮ ਸਾਗਰ ਸ਼ਰਮਾ,
ਸਤੀਸ਼ ਰਾਣਾ, ਸੁਖਚੈਨ ਸਿੰਘ ਖਹਿਰਾ, ਸੱਜਣ ਸਿੰਘ, ਠਾਕੁਰ ਸਿੰਘ, ਅਵਿਨਾਸ਼ ਚੰਦਰ ਸ਼ਰਮਾ ਅਤੇ ਬਖਸ਼ੀਸ਼ ਸਿੰਘ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ ਖਜਾਨਾ ਮੰਤਰੀ ਨਾਲ ਦੋ ਮੀਟਿੰਗਾਂ ਉਪਰੰਤ ਜਿੰਨਾਂ ਮੰਗਾਂ ‘ਤੇ ਸਹਿਮਤੀ ਬਣੀ ਹੈ, ਹੁਣ ਤੱਕ ਉਨ੍ਹਾਂ ਸਬੰਧੀ ਹੁਕਮ ਜਾਰੀ ਨਹੀਂ ਹੋਏ, ਜਿਸ ਕਾਰਨ ਮਜ਼ਬੂਰੀ ਵੱਸ ਸੰਘਰਸ਼ ਦਾ ਫੈਸਲਾ ਕੀਤਾ ਗਿਆ ਹੈ।
ਮੁਲਾਜ਼ਮਾਂ ਦੀ ਮੀਟਿੰਗ ਵਿੱਚ ਹਾਜ਼ਰ ਆਗੂਆਂ ਵਲੋਂ ਦਿੱਤੇ ਸੁਝਾਵਾਂ ਅਤੇ ਵਿੱਤ ਮੰਤਰੀ ਵੱਲੋਂ ਮੀਟਿੰਗ ਵਿੱਚ ਮੰਗਾਂ ਪ੍ਰਤੀ ਦਿੱਤੇ ਭਰੋਸੇ ਤੋਂ ਇਲਾਵਾ ਕਿਸਾਨ ਅੰਦੋਲਨ ਨੂੰ ਮੁੱਖ ਰੱਖਦਿਆਂ 19 ਅਕਤੂਬਰ ਤੋਂ ਕੀਤੇ ਜਾ ਰਹੇ ਜੇਲ੍ਹ ਭਰੋ ਅੰਦੋਲਨ ਨੂੰ ਮੁਲਤਵੀ ਕਰ ਦਿੱਤਾ ਗਿਆ।ਅਗਲੇ ਸੰਘਰਸ਼ਾਂ ਸਬੰਧੀ ਕਨਵੀਨਰਜ਼ ਵੱਲੋਂ ਰੱਖੀ ਪ੍ਰਪੋਜ਼ਲ ਤੇ ਵੱਖ-ਵੱਖ ਆਗੂਆਂ ਵਲੋਂ ਵਿਚਾਰ ਰੱਖਣ ਉਪਰੰਤ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਕਿ ਵਿੱਤ ਮੰਤਰੀ ਵੱਲੋਂ 7 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਜੇਕਰ ਲਾਗੂ ਨਹੀਂ ਕੀਤੀਆਂ ਜਾਂਦੀਆਂ ਅਤੇ ਰਹਿੰਦੀਆਂ ਮੰਗਾਂ ਨੂੰ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ 9 ਦਸੰਬਰ ਨੂੰ ਪੰਜਾਬ ਭਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਪਟਿਆਲਾ ਵਿਖੇ ਮਹਾਂ ਰੈਲੀ ਕਰਨਗੇ ਅਤੇ ਉਸ ਦੀ ਤਿਆਰੀ ਲਈ 20 ਤੋਂ 31 ਅਕਤੂਬਰ ਤੱਕ ਜ਼ਿਲ੍ਹਾ ਵਾਰ ਮੀਟਿੰਗਾਂ ਕੀਤੀਆਂ ਜਾਣਗੀਆਂ।1 ਤੋਂ 15 ਨਵੰਬਰ ਤੱਕ ਬਲਾਕ/ਤਹਿਸੀਲ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ ਅਤੇ 16 ਤੋਂ 30 ਨਵੰਬਰ ਤੱਕ ਜ਼ਿਲ੍ਹਾ ਪੱਧਰੀ ਰੈਲੀਆਂ ਕੀਤੀਆਂ ਜਾਣਗੀਆਂ।
ਮੀਟਿੰਗ ਦੌਰਾਨ ਇੱਕ ਮਤੇ ਰਾਹੀਂ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਦੀ ਹਰ ਪੱਧਰ ‘ਤੇ ਮੱਦਦ ਕਰਨ ਦਾ ਐਲਾਨ ਕੀਤਾ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨ, ਮਜ਼ਦੂਰ, ਮੁਲਾਜ਼ਮ ਵਿਰੋਧੀ ਆਰਡੀਨੈਂਸ ਵਾਪਸ ਲਏ ਜਾਣ।
ਦੂਜੇ ਮਤੇ ਰਾਹੀਂ ਉਤਰ ਪ੍ਰਦੇਸ਼ ਦੇ ਹਾਥਰਸ ਦੀ ਬੇਟੀ ਮਨੀਸ਼ਾ ਨਾਲ ਹੋਏ ਸਮੂਹਿਕ ਬਲਾਤਕਾਰ ਉਪਰੰਤ ਉਸ ਨੂੰ ਜਾਨੋ ਮਾਰਨ ਦੀ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਫਾਹੇ ਲਾਉਣ ਦੀ ਮੰਗ ਕੀਤੀ।
ਮੀਟਿੰਗ ਨੂੰ ਉਕਤ ਕਨਵੀਨਰਜ਼ ਤੋਂ ਇਲਾਵਾ ਵੱਖ-ਵੱਖ ਪੈਨਸ਼ਨਰਜ਼ ਜਥੇਬੰਦੀਆਂ ਦੇ ਆਗੂਆਂ ਜਗਦੀਸ਼ ਚੰਦਰ ਸ਼ਰਮਾ, ਸੁਖਦੇਵ ਸਿੰਘ ਅੰਮ੍ਰਿਤਸਰ, ਡੀ.ਐਸ ਭੁੱਲਰ, ਧਨਵੰਤ ਸਿੰਘ ਭੱਠਲ, ਗੁਰਮੇਲ ਸਿੰਘ ਮੈਡਲੇ, ਮਹਿੰਦਰ ਸਿੰਘ ਫਿਰੋਜ਼ਪੁਰ, ਸੁਸ਼ੀਲ ਕੁਮਾਰ, ਦਰਸ਼ਨ ਸਿੰਘ ਬਰਾੜ, ਰਾਮ ਸਿੰਘ ਕਾਲੜਾ, ਭਜਨ ਸਿੰਘ ਗਿੱਲ, ਪੰਜਾਬ ਸੁਬਾਰਡੀਨੇਟ ਸਰਵਸਿਜ਼ ਫੈਡਰੇਸ਼ੇਨਾਂ ਦੇ ਤੀਰਥ ਸਿੰਘ ਬਾਸੀ, ਦਰਸ਼ਨ ਸਿੰਘ ਬੇਲੂਮਾਜਰਾ, ਗੁਰਪ੍ਰੀਤ ਸਿੰਘ ਮੰਗਵਾਲ, ਜੋਗਿੰਦਰ ਸਿੰਘ, ਸਫ਼ਾਈ ਸੇਵਕਾਂ ਦੇ ਪ੍ਰਧਾਨ ਚੰਦਨ ਗਰੇਵਾਲ, ਗੌਰਮਿੰਟ ਟੀਚਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਟੈਕਨੀਕਲ ਸਰਵਸਿਜ਼ ਯੂਨੀਅਨ ਦੇ ਹਰਜੀਤ ਸਿੰਘ, ਬਿਜਲੀ ਮੁਲਾਜ਼ਮ ਏਕਤਾ ਮੰਚ ਦੇ ਹਰਭਜਨ ਸਿੰਘ ਪਿਲਖਣੀ, ਬੀ.ਐਡ ਅਧਿਆਪਕ ਫਰੰਟ ਦੇ ਹਰਵਿੰਦਰ ਸਿੰਘ ਬਿਲਗਾ ਰੂਰਲ ਹੈਲਥ ਫਾਰਮੇਸੀ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਜੋਤ ਰਾਮ ਸਿੰਘ, ਪੰਜਾਬ ਰੋਡਵੇਜ਼ ਐਕਸ਼ਨ ਕਮੇਟੀ ਦੇ ਸੁਰਿੰਦਰ ਸਿੰਘ, ਮੁਲਾਜ਼ਮ ਫਰੰਟ ਦੇ ਮਨਜੀਤ ਸਿੰਘ ਚਾਹਲ, ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਦੇ ਗੁਰਚਰਨ ਸਿੰਘ ਹੀਰਾ, ਸਪੈਸ਼ਲ ਟਰੇਡ ਪੋਲੀਟੈਕਨਿਕ ਯੂਨੀਅਨ ਦੇ ਪੰਕਜ ਸ਼ਰਮਾ, ਪੰਜਾਬ ਮੰਡੀ ਬੋਰਡ ਦੇ ਵੀਰ ਇੰਦਰਜੀਤ ਸਿੰਘ ਪੁਰੀ, ਆਈ.ਟੀ.ਆਈ ਇੰਪਲਾਈਜ਼ ਐਸੋਸੀਏਸ਼ਨ ਬਿਜਲੀ ਬੋਰਡ ਦੇ ਅਵਤਾਰ ਸਿੰਘ ਸ਼ੇਰਗਿੱਲ ਆਦਿ ਨੇ ਸੰਬੋਧਨ ਕੀਤਾ।
Punjab Post Daily Online Newspaper & Print Media