ਅੰਮ੍ਰਿਤਸਰ, 15 ਅਕਤੂਬਰ (ਸੁਖਬੀਰ ਸਿੰਘ) -ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵਲੋ ਵਾਰਡ ਨੰ: 69 ਦੇ ਇਲਾਕੇ ਰੂਪਨਗਰ ਵਿਖੇ 20 ਲੱਖ
ਰੁਪਏ ਦੀ ਲਾਗਤ ਨਾਲ ਤਿਆਰ ਕੀਤੇ ਟਿਊਬਵੈਲ ਦਾ ਉਦਘਾਟਨ ਕੀਤਾ।ਸੋਨੀ ਨੇ ਕਿਹਾ ਕਿ ਵਾਰਡ ਨੰ. 69 ਵਿਖੇ ਸਾਰੀਆਂ ਗਲੀਆਂ ਨਾਲੀਆਂ ਬਣਾ ਦਿੱਤੀਆਂ ਗਈਆਂ ਹਨ ਅਤੇ ਮੇਨ ਸੜਕਾਂ ਵੀ ਨਵੀਆਂ ਬਣਾਈਆਂ ਜਾਣਗੀਆਂ।ਉਨਾਂ ਕਿਹਾ ਕਿ ਚੋਣਾਂ ਦੋਰਾਨ ਕਾਂਗਰਸ ਵਲੋ ਲੋਕਾਂ ਨਾਲ ਜੋ ਵਾਅਦੇ ਕੀਤੇ ਗਏ ਸਨ, ਉਹ ਹਰ ਹਾਲ ਵਿੱਚ ਪੂਰੇ ਕੀਤੇ ਜਾਣਗੇ।
ਇਸ ਮੌਕੇ ਕੋਸਲਰ ਵਿਕਾਸ ਸੋਨੀ, ਕੌਂਸਲਰ ਸ੍ਰੀਮਤੀ ਰੀਨਾ ਚੋਪੜਾ, ਪਰਮਜੀਤ ਸਿੰਘ ਚੋਪੜਾ, ਗੁਰਦੀਪ ਸਿੰਘ, ਰਾਣਾ ਸ਼ਰਮਾ, ਮਿੰਟੂ ਅਰੋੜਾ ਤੋਂ ਇਲਾਵਾ ਇਲਾਕਾ ਵਾਸੀ ਹਾਜ਼ਰ ਸਨ।
Check Also
ਖਾਲਸਾ ਕਾਲਜ ਵੈਟਰਨਰੀ ਦੀ ਟੀਮ ਨੇ ਗਡਵਾਸੂ ਦੇ ਪਸ਼ੂ ਪਾਲਣ ਮੇਲੇ ’ਚ ਉਤਪਾਦਾਂ ਸਬੰਧੀ ਕੀਤਾ ਜਾਗਰੂਕ
ਅੰਮ੍ਰਿਤਸਰ, 26 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੀ …
Punjab Post Daily Online Newspaper & Print Media