Monday, April 27, 2026

ਪੰਜਾਬ ਪੁਲਿਸ ਵਲੋਂ ਸ਼ਹੀਦਾਂ ਨੂੰ ਸਮਰਪਿਤ ਹਾਫ ਮੈਰਾਥਨ

ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਪੁਲਿਸ ਫੋਰਸ ਤਿਆਰ ਬਰ ਤਿਆਰ-ਸਿੱਧੂ

ਕਪੂਰਥਲਾ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਪੁਲਿਸ ਵਲੋਂ ਅੱਜ ਐਸ.ਐਸ.ਪੀ ਜਸਪ੍ਰੀਤ ਸਿੰਘ ਸਿੱਧੂ ਦੀ ਅਗਵਾਈ ‘ਚ ਸ਼ਹੀਦਾਂ ਨੂੰ ਸਮਰਪਿਤ ਹਾਫ ਮੈਰਾਥਨ ਰਾਹੀਂ ਦੇਸ਼ ਦੀ ਖਾਤਰ ਜਾਨਾਂ ਵਾਰਨ ਵਾਲੇ ਪੁਲਿਸ ਯੋਧਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ।ਜਿਕਰਯੋਗ ਹੈ ਕਿ ਹਰ ਸਾਲ 21 ਅਕਤੂਬਰ ਦਾ ਦਿਨ ਪੁਲਿਸ ਸ਼ਹੀਦੀ ਦਿਵਸ ਵਜੋਂ ਪੂਰੇ ਦੇਸ਼ ਤੋਂ ਇਲਾਵਾ ਸਾਰੇ ਜਿਲ੍ਹਾ ਪੁਲਿਸ ਹੈਡਕੁਆਰਟਰਾਂ ‘ਚ ਵੀ ਮਨਾਇਆ ਜਾਂਦਾ।
               ਪੰਜਾਬ ਸਰਕਾਰ ਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਿਨਕਰ ਗੁਪਤਾ ਦੇ ਹੁਕਮਾਂ ਅਨੁਸਾਰ ਕਪੂਰਥਲਾ ਦੇ ਪੁਲਿਸ ਸੀਨੀਅਰ ਪੁਲਿਸ ਕਪਤਾਨ ਜਸਪ੍ਰੀਤ ਸਿੰਘ ਸਿੱਧੂ ਆਈ.ਪੀ.ਐਸ ਦੀ ਅਗਵਾਈ ‘ਚ ਮਾਲ ਰੋਡ ਸੈਨਿਕ ਸਕੂਲ ਡਾਕਖਾਨਾ ਚੌਕ, ਸ਼ਹੀਦ ਭਗਤ ਸਿੰਘ ਚੌਕ ਤੋਂ ਸੈਨਿਕ ਸਕੂਲ ਤੱਕ ਪੁਲਿਸ ਦੇ ਸ਼ਹੀਦ ਜਵਾਨਾਂ ਨੂੰ ਸਮਰਪਿਤ ਹਾਫ ਮੈਰਾਥਨ ਨਾਲ ਆਮ ਜਨਤਾ ਨੂੰ ਦੇਸ਼ ਦੀ ਸੇਵਾ ਵੱਧ ਚੜ੍ਹ ਕੇ ਕਰਨ ਲਈ ਪ੍ਰੇਰਿਤ ਕੀਤਾ।
                ਜਸਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਉਹ ਆਪਣੇ ਸ਼ਹੀਦਾਂ ਦੇ ਸਨਮਾਨ ਵਿੱਚ ਸਿਰ ਝੁਕਾਉਂਦੇ ਹਨ।ਉਨ੍ਹਾਂ ਕਿਹਾ ਕਿ ਗਜ਼ਟਿਡ ਰੈਂਕ ਦੇ ਅਧਿਕਾਰੀਆਂ ਵਲੋਂ ਕਪੂਰਥਲਾ ਜਿਲੇ ਨਾਲ ਸਬੰਧਤ ਸ਼ਹੀਦ ਪੁਲਿਸ ਕਰਮਚਾਰੀਆਂ ਦੀਆਂ ਘਰ-ਘਰ ਜਾ ਕੇ ਮੁਸ਼ਕਿਲਾਂ ਸੁਣ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਰਿਹਾ ਹੈ।ਇਸ ਸ਼ਹੀਦੀ ਦਿਵਸ ਦੀ ਸ਼ੁਰੂਆਤ 21-10-1959 ਨੂੰ ਹੋਈ।ਜਦ ਗਸ਼ਤ ਕਰ ਰਹੀ ਸੀ.ਆਰ.ਪੀ.ਐਫ ਦੇ 10 ਜਵਾਨਾਂ ਦੀ ਇਕ ਪੁਲਿਸ ਪਾਰਟੀ ਨੂੰ “ਹੋਟ ਸਪਰਿੰਗ- ਲੇਹ ਲੱਦਾਖ” ਦੇ ਇਲਾਕੇ ਵਿੱਚ ਡਿਊਟੀ ਦੌਰਾਨ ਚੀਨੀ ਫ਼ੌਜਾਂ ਵਲੋਂ ਘਾਤ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ।ਪੰਜਾਬ ਪੁਲਿਸ ਦੇ ਬੈਂਡ ਵਲੋਂ ਦੇਸ਼ ਭਗਤੀ ਦੀਆਂ ਧੁੰਨਾਂ ਵਜਾ ਕੇ ਆਮ ਲੋਕਾਂ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਪੈਦਾ ਕੀਤੀ ਗਈ।
                     ਇਸ ਹਾਫ ਮੈਰਾਥਨ ਵਿੱਚ ਮਨਦੀਪ ਸਿੰਘ ਐਸ.ਪੀ, ਸਰਬਜੀਤ ਸਿੰਘ ਐਸ.ਪੀ, ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਡੀ.ਐਸ.ਪੀ ਹੈਡਕੁਆਰਟਰ ਸੰਦੀਪ ਸਿੰਘ ਮੰਡ, ਡੀ.ਐਸ.ਪੀ ਸ਼ਾਹਬਾਜ਼ ਸਿੰਘ, ਡੀ.ਐਸ.ਪੀ ਜੋਗਿੰਦਰ ਸਿੰਘ, ਡੀ.ਐਸ.ਪੀ ਸੁਰਿੰਦਰ ਸਿੰਘ, ਡੀ.ਐਸ.ਪੀ ਸੁਰਿੰਦਰ ਚਾਂਦ, ਡੀ.ਐਸ.ਪੀ ਜਤਿੰਦਰ ਸਿੰਘ ਤੋਂ ਇਲਾਵਾ 500 ਦੇ ਕਰੀਬ ਸਮਾਸਜ ਸੇਵੀ ਸੰਸਥਾਵਾਂ ਦੇ ਮੈਂਬਰ ਅਤੇ ਪੁਰਸ਼ ਤੇ ਮਹਿਲਾ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ।

Check Also

ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ

ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …