Monday, April 6, 2026

ਵਿਦਿਅਕ ਮੁਕਾਬਲੇ ਸੰਬੰਧੀ ਪੇਟਿੰਗ ਦੇ ਜਿਲ੍ਹੇ ਪੱਧਰੀ ਨਤੀਜੇ ਐਲਾਨੇ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 4੦੦ ਸਾਲਾ ਪ੍ਰਕਾਸ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਸਕੂਲ ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਤੇ ਸਿੱਖਿਆ ਸਕੱਰ ਕ੍ਰਿਸਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਏ ਜਾ ਰਹੇ ਆਨਲਾਈਨ ਵਿਦਿਅਕ ਮੁਕਾਬਲਿਆਂ ਦੀ ਲੜੀ ਵਿੱਚ ਪੋਸਟਰ ਮੇਕਿੰਗ ਮੁਕਾਬਲੇ ਦੇ ਜ਼ਿਲਾ ਪੱਧਰੀ ਨਤੀਜੇ ਦਾ ਐਲਾਨ ਹੋ ਗਿਆ ਹੈ।
                ਚਿੱਤਰਕਲਾ ਜਾਂ ਪੇਟਿੰਗ ਦੇ ਮੁਕਾਬਲੇ ਦਾ ਜਿਲ੍ਹਾ ਪੱਧਰੀ ਨਤੀਜੇ ਦੇ ਮਿਡਲ ਵਰਗ ਵਿਚ ਭਾਵਨਾ ਵਿਜੇ ਨਗਰ ਨੇ ਪਹਿਲਾ, ਪਲਕਪ੍ਰੀਤ ਤਿਮੋਵਾਲ ਨੇ ਦੂਜਾ, ਪ੍ਰਿਯੰਕਾ ਚੌਕ ਮਹਿਤਾ ਨੇ ਤੀਜਾ,ਮਹਿਕਪ੍ਰੀਤ ਕੌਰ ਚੱਕ ਮੁਕੰਦ ਨੇ ਚੌਥਾ ਅਤੇ ਪਲਕਪ੍ਰੀਤ ਕੌਰ ਸੁਲਤਾਨਵਿੰਡ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ।ਸੈਕੰਡਰੀ ਵਿੰਗ ਵਿੱਚ ਪ੍ਰਭਜੀਤ ਕੌਰ ਪੁਤਲੀਘਰ ਨੇ ਪਹਿਲਾ, ਆਰਤੀ ਐਮ.ਐਸ ਗੇਟ) ਨੇ ਦੂਜਾ, ਲਵਜੀਤ ਕੌਰ ਝੀਂਤਾ ਕਲਾਂ ਨੇ ਤੀਜਾ, ਸਿਮਰਨਜੀਤ ਕੌਰ ਰਾਜਾਸਾਂਸੀ ਨੇ ਚੌਥਾ ਅਤੇ ਗਗਨਦੀਪ ਕੌਰ ਚੋਗਾਵਾਂ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।ਜਿਲ੍ਹੇ ਵਿਚੋਂ ਵਿਸ਼ੇਸ਼ ਲੋੜਾਂ ਵਾਲੇ ਪ੍ਰਤੀਯੋਗੀਆਂ ਵਿਚੋਂ ਜਿਲ੍ਹੇ ਦੇ ਸ.ਸ.ਸ.ਸ ਬੱਲ ਕਲਾਂ ਦੇ ਸੁਖਰਾਜ ਸਿੰਘ (ਮਿਡਲ ਵਰਗ) ਨੂੰ ਮਾਣ ਪ੍ਰਾਪਤ ਹੋਇਆ ਹੈ ।
            ਜਿਲ੍ਹਾ ਸਿੱਖਿਆ ਅਫਸਰ ਸਤਿੰਦਰਬੀਰ ਸਿੰਘ, ਰਾਜੇਸ਼ ਸ਼ਰਮਾ, ਹਰਭਗਵੰਤ ਸਿੰਘ ਡਿਪਟੀ ਡੀ.ਈ.ਓ ਅਤੇ ਕੁਮਾਰੀ ਆਦਰਸ਼ ਸ਼ਰਮਾ ਸਮੇਤ ਪੂਰੀ ਟੀਮ ਨੇ ਸੰਬੰਧਤ ਵਿਦਿਆਰਥੀਆਂ, ਉਹਨਾਂ ਦੇ ਸਕੂਲ ਮੁਖੀਆਂ ਅਤੇ ਗਾਈਡ ਅਧਿਆਪਕਾਂ ਨੂੰ ਇਸ ਪ੍ਰਾਪਤੀ ‘ਤੇ ਵਧਾਈ ਦਿੱਤੀ ਹੈ।ਮੁਕਾਬਲਿਆਂ ਦੇ ਅਗਲੇ ਪੜਾਅ ਤਹਿਤ 26 ਅਕਤੂਬਰ ਤੋਂ 1 ਨਵੰਬਰ ਤਕ ਸੁੰਦਰ ਲਿਖਾਈ ਮੁਕਾਬਲੇ ਸ਼ੁਰੂ ਹੋਣ ਜਾ ਰਹੇ ਹਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …