ਮੱਛੀ ਪਾਲਕ ਵਿਕਾਸ ਏਜੰਸੀ ਵਲੋਂ ਪੰਜ ਰੋਜ਼ਾ ਸਿਖਲਾਈ ਕੈਂਪ 2 ਨਵੰਬਰ ਤੋਂ
ਕਪੂਰਥਲਾ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਦੇ ਕਿਸਾਨਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ
ਵਲੋਂ ਫ਼ਸਲਾਂ ਵਿੱਚ ਵਿਭਿੰਨਤਾ ਲਿਆਉਣ ਦੀ ਨੀਤੀ ਤਹਿਤ ਸਰਕਾਰ ਦੀ ਨੀਲੀ ਕ੍ਰਾਂਤੀ ਅਤੇ ਪ੍ਰਧਾਨ ਮੰਤਰੀ ਮੱਤਸਯਾ ਸੰਪਦਾ ਯੋਜਨਾ ਸਕੀਮ ਅਧੀਨ ਜਨਰਲ ਕੈਟਾਗਰੀ ਨੂੰ 40 ਪ੍ਰਤੀਸ਼ਤ ਅਤੇ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦੀਆਂ ਮਹਿਲਾਵਾਂ ਨੂੰ 60 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।
ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਕਪੂਰਥਲਾ ਐਚ.ਐਸ ਬਾਵਾ ਨੇ ਦੱਸਿਆ ਕਿ ਨੀਲੀ ਕ੍ਰਾਂਤੀ ਸਕੀਮ ਅਧੀਨ ਮੱਛੀ ਤਲਾਬ ਦਾ 2.5 ਏਕੜ ਦਾ ਪ੍ਰੋਜੈਕਟ ਲਗਾਉਣ ਲਈ 7 ਲੱਖ ਰੁਪਏ ਦਾ ਖਰਚਾ ਅਨੁਮਾਨਿਤ ਕੀਤਾ ਗਿਆ ਹੈ ਅਤੇ ਜਿਸ ਉਪਰ ਸਰਕਾਰ ਵਲੋਂ 40 ਪ੍ਰਤੀਸ਼ਤ ਸਬਸਿਡੀ ਦਿੱਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਕਿਸਾਨਾਂ ਨੂੰ ਮੱਛੀ ਪਾਲਣ ਕਿੱਤੇ ਵੱਲ ਉਤਸ਼ਾਹਿਤ ਕਰਨ ਲਈ 2 ਤੋਂ 6 ਨਵੰਬਰ ਤੱਕ ਪੰਜ ਦਿਨਾਂ ਸਿਖਲਾਈ ਕੈਂਪ ਵੀ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਪ੍ਰਧਾਨ ਮੱਤਸਯਾ ਸੰਪਦਾ ਯੋਜਨਾ ਸਕੀਮ ਵਿੱਚ ਆਰ.ਏ.ਐਸ ਸਿਸਟਮ ਤੇ ਬਾਇਓ ਫਲੌਕ ਸਿਸਟਮ ਰਾਹੀਂ ਘੱਟ ਜ਼ਮੀਨ `ਤੇ ਵੱਧ ਪੈਦਾਵਾਰ ਕਰਨ ਲਈ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
ਉਨਾਂ ਅੱਗੇ ਦੱਸਿਆ ਕਿ ਸਿਖਲਾਈ ਕੈਂਪ ਦੌਰਾਨ ਘਰ-ਘਰ ਮੱਛੀ ਦੀ ਮਾਰਕੀਟਿੰਗ ਕਰਨ ਲਈ ਰੈਫਰੀਜੀਰੇਟਿਡ ਵਹੀਕਲ, ਇੰਸੁਲੇਟਿਡ ਵਹੀਕਲ, ਮੋਟਰਸਾਈਕਲ ਸਮੇਤ ਆਈਸ ਬਾਕਸ, ਸਾਈਕਲ ਸਮੇਤ ਆਈਸ ਬਾਕਸ, ਥਰੀ ਵਹੀਲਰ ਸਮੇਤ ਆਈਸ ਬਾਕਸ ਦੇਣ ਸਬੰਧੀ ਸਰਕਾਰ ਦੀਆਂ ਸਕੀਮਾਂ ਬਾਰੇ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।
ਉਨਾਂ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੱਛੀ ਪ੍ਰਸਾਰ ਅਫ਼ਸਰ ਬਲਜੀਤ ਸਿੰਘ ਨਾਲ ਮੋਬਾਇਲ ਨੰਬਰ 81466-50063 ਅਤੇ ਮੱਛੀ ਪਾਲਣ ਅਫ਼ਸਰ ਸੁਲਤਾਨਪੁਰ ਲੋਧੀ ਬਲਵਿੰਦਰ ਸਿੰਘ ਅਤੇ ਮੱਛੀ ਪਾਲਣ ਅਫ਼ਸਰ ਕਪੂਰਥਲਾ ਵਿਸ਼ਾਲ ਸ਼ਰਮਾ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media