Sunday, April 5, 2026

ਮੇਅਰ ਰਿੰਟੂ ਤੇ ਵਿਧਾਇਕ ਬੁਲਾਰੀਆ ਵਲੋਂ ਸੜਕ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਸ਼ੁਭਅਰੰਭ

ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹਲਕਾ ਦੱਖਣੀ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਵਲੋਂ ਸਾਂਝੇ ਤੌਰ ‘ਤੇ ਹਲਕਾ ਦੱਖਣੀ ਦੀ ਵਾਰਡ ਨੰ: 66 ਤੇ 67 `ਚ ਪੈਂਦੇ ਇਲਾਕੇ ਹਕੀਮਾਂ ਗੇਟ ਵਿਖੇ ਸੜਕਾਂ ‘ਤੇ ਪ੍ਰੀਮਿਕਸ ਪਾਉਣ ਦੇ ਕੰਮ ਦਾ ਸ਼ੁਭਅਰੰਭ ਕੀਤਾ ਗਿਆ।ਮੇਅਰ ਰਿੰਟੂ ਨੇ ਦੱਸਿਆ ਕਿ ਸ਼ਹਿਰ ਦੇ ਅੰਦਰੂਨੀ ਇਲਾਕਿਆਂ `ਚ 70 ਲੱਖ ਦੀ ਲਾਗਤ ਨਾਲ ਸੜਕਾਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਸ ਇਲਾਕੇ ਦੇ ਮੇਨ ਬਜ਼ਾਰ ਦਾ ਰਸਤਾ ਚਿੰਤਪੂਰਨੀ ਚੌਂਕ, ਸ਼ਹਿਰ ਦੀ ਵੱਡੀ ਮੰਡੀ ਢਾਬ ਵਸਤੀ ਰਾਮ, ਲੂਣ ਮੰਡੀ, ਚਾਵਲ ਮੰਡੀ ਆਦਿ ਮੁੱਖ ਬਾਜ਼ਾਰਾਂ `ਚੋਂ ਹੁੰਦਾ ਹੋਇਆ ਸ਼ਹਿਰ ਦੇ ਬਾਹਰ ਗੇਟਾਂ ਤੱਕ ਪਹੁੰਚਦਾ ਹੈ।ਜਿਸ ਨਾਲ ਹਰ ਆਉਣ ਜਾਣ ਵਾਲੇ ਰਾਹਗੀਰ ਤੇ ਸ਼ਹਿਰ ਵਾਸੀਆਂ ਨੂੰ ਇਸ ਸੜਕ ਦਾ ਕਾਫੀ ਲ਼ਾਭ ਪਹੁੰਚੇਗਾ।ਮੇਅਰ ਰਿੰਟੂ ਨੇ ਕਿਹਾ ਕਿ ਹਲਕਾ ਦੱਖਣੀ ਦੀਆਂ ਸਾਰੀਆਂ ਵਾਰਡਾਂ ‘ਚ ਵਿਕਾਸ ਦੇ ਕੰਮ ਤੇਜ਼ੀ ਨਾਲ ਜਾਰੀ ਹਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …