Tuesday, November 24, 2026

ਸਮਾਜ ਸੇਵੀ ਰਜਿੰਦਰ ਸਿੰਘ ਸਾਂਘਾ ਵਲੋਂ ਸਰਕਾਰੀ ਮੈਡੀਕਲ ਕਾਲਜ ਨੂੰ ਸਰੀਰ ਦਾਨ

ਅੰਮ੍ਰਿਤਸਰ, 29 ਅਕਤੂਬਰ (ਸੰਧੂ) – ਗੁਰੂ ਘਰ ਦੇ ਅਨਿਨ ਸੇਵਕ ਰਜਿੰਦਰ ਸਿੰਘ ਸਾਂਘਾ ਨੇ ਮਰਨ ਉਪਰੰਤ ਆਪਣਾ ਮ੍ਰਿਤਕ ਸਰੀਰ ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਨੂੰ ਦਾਨ ਕਰ ਦਿੱਤਾ ਹੈ।ਡਾਕਟਰੀ ਵਿਦਿਆ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਅਤੇ ਸੇਹਤ ਸੇਵਾਵਾਂ ਲਈ ਦਾਨ ਕੀਤੀ ਦੇਹ ਸਬੰਧੀ ਰਜਿੰਦਰ ਸਿੰਘ ਸਾਂਘਾ ਨੂੰ ਸਰਕਾਰੀ ਮੈਡੀਕਲ ਕਾਲਜ਼ ਵੱਲੋਂ ਸ਼ਨਾਖਤੀ ਕਾਰਡ ਜਾਰੀ ਕੀਤਾ ਗਿਆ ਹੈ।
                ਜਿਕਰਯੋਗ ਹੈ ਕਿ ਸਥਾਨਕ ਖਾਲਸਾ ਕਾਲਜ਼ ਦੇ ਤਕਰੀਬਨ ਸਾਹਮਣੇ ਚਾਰ ਦਹਾਕਿਆਂ ਤੋਂ ਦਰਜ਼ੀ ਦੀ ਦੁਕਾਨ ਕਰਦੇ ਤਰਨਤਾਰਨ ਰੋਡ ਨਿਵਾਸੀ ਰਜਿੰਦਰ ਸਿੰਘ ਸਾਂਘਾ ਦਾ ਸਮੁੱਚਾ ਜੀਵਨ ਗੁਰੂ ਘਰ ਤੇ ਸਮਾਜ ਸੇਵਾ ਨੂੰ ਸਮਰਪਿਤ ਹੈ।ਉਨ੍ਹਾਂ ਦੇ ਸਰੀਰ ਦਾਨ ਕਰਨ ਦੇ ਫੈਸਲੇ ਦੀ ਉਨਾਂ ਦੇ ਪਰਿਵਾਰ ਤੇ ਸਬੰਧੀਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …