Friday, September 25, 2026

ਪਹਿਲੀ ਤੋਂ 3 ਨਵੰਬਰ ਤੱਕ ਚੱਲੇਗੀ ਪਲਸ ਪੋਲੀਓ ਮੁਹਿੰਮ

0 ਤੋਂ 5 ਸਾਲ ਦੇ 14939 ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਰੋਕੂ ਬੂੰਦਾਂ

ਕਪੂਰਥਲਾ, 30 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ‘ਚ ਪਲਸ ਪੋਲੀਓ ਮੁਹਿੰਮ ਪਹਿਲੀ ਤੋਂ 3 ਨਵੰਬਰ ਤੱਕ ਚੱਲੇਗੀ ਜਿਸ ਤਹਿਤ 0 ਤੋਂ 5 ਸਾਲ ਦੇ 14939 ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਈਆਂ ਜਾਣਗੀਆਂ।
               ਡਾ. ਸੁਰਿੰਦਰ ਕੁਮਾਰ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਪ੍ਰਵਾਸੀ ਮਜਦੂਰਾਂ ਝੁੱਗੀ-ਝੌਪੜੀਆਂ ਦਾ ਕੋਈ ਵੀ ਬੱਚਾ ਪੋਲੀਓ ਦਵਾਈ ਦੀਆਂ ਬੂੰਦਾਂ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ।ਉਨ੍ਹਾਂ ਪਲਸ ਪੋਲੀਓ ਮੁਹਿੰਮ ਦੇ ਮਾਈਗ੍ਰੇਟਰੀ ਰਾਊਂਡ ਦੀ ਜਾਗਰੂਕਤਾ ਸਬੰਧੀ ਰੈਲੀ ਦੀ ਵੀ ਸ਼ੁਰੂਆਤ ਕੀਤੀ।ਤਿੰਨ ਦਿਨਾਂ ਮੁਹਿੰਮ ਦੌਰਾਨ ਜਿਲ੍ਹੇ ਦੇ ਅਧੀਨ ਪੈਂਦੇ ਸਾਰੇ ਹਾਈ ਰਿਸਕ ਇਲਾਕੇ, ਝੁੱਗੀਆਂ- ਝੋਪੜੀਆਂ, ਭੱਠੇ, ਰੇਲਵੇ ਸਟੇਸ਼ਨ, ਨਿਰਮਾਣ ਅਧੀਨ ਇਮਾਰਤਾਂ ਦੀ ਲੇਬਰ ਦੇ 0 ਤੋਂ 5 ਸਾਲਾਂ ਦੇ ਬੱਚਿਆਂ ਨੂੰ ਪੋਲੀਓ ਦੀਆਂ ਦੋ ਬੂੰਦਾਂ ਪਿਲਾਈਆਂ ਜਾਣਗੀਆਂ।
                   ਡਾ. ਆਸ਼ਾ ਮਾਂਗਟ ਜਿਲ੍ਹਾ ਟੀਕਾਕਰਨ ਅਫਸਰ ਨੇ ਦੱਸਿਆ ਕਿ ਇਸ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੌਰਾਨ 145458 ਅਬਾਦੀ ਵਿਚੋਂ 39180 ਘਰਾਂ ਵਿੱਚ ਕੁੱਲ 0 ਤੋਂ 5 ਸਾਲ ਦੇ 14939 ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾਣਗੀਆਂ ਜਿਹਨਾਂ ਵਿੱਚ 8 ਰੇਲਵੇ ਸਟੇਸ਼ਨ, 10 ਬੱਸ ਅੱਡੇ, 61 ਭੱਠੇ, 155 ਝੁੱਗੀਆਂ ਦੇ ਕਲੱਸਟਰ ਅਤੇ 48 ਟੱਪਰੀਵਾਸ ਦੇ ਟਿਕਾਣੇ ਸ਼ਾਮਲ ਹਨ।ਇਸ ਮੁਹਿੰਮ ਨੂੰ ਸਫਲ ਬਣਾਉਣ ਲਈ 326 ਮੈਬਰਾਂ ਲਗਾਏ ਗਏ ਹਨ ਜਿਹਨਾਂ ਦੀ ਨਿਗਰਾਨੀ ਲਈ 39 ਸੁਪਰਵਾਈਜਰ ਲਾਏ ਗਏ ਹਨ।
                 ਇਸ ਮੋਕੇ ਡਾ. ਰਮੇਸ਼ ਕੁਮਾਰੀ ਬੰਗਾ ਸਹਾਇਕ ਸਿਵਲ ਸਰਜਨ, ਡਾ. ਕੁਲਜੀਤ ਸਿੰਘ ਜਿਲ੍ਹਾ ਸਿਹਤ ਅਫਸਰ, ਡਾ. ਰਾਜ ਕਰਨੀ ਜਿਲ੍ਹਾ ਪਰਿਵਾਰ ਭਲਾਈ ਅਫਸਰ, ਡਾ. ਸੁਰਿੰਦਰ ਮੱਲ ਜਿਲ੍ਹਾ ਡੈਂਟਲ ਹੈਲਥ ਅਫਸਰ, ਡਾ. ਸੋਨੀਆ, ਰਾਮ ਸਿੰਘ ਐਮ.ਐਂਡ ਈ.ਓ, ਰਵਿੰਦਰ ਕੁਮਾਰ ਜੱਸਲ ਅਤੇ ਸੁਸ਼ਮਾ ਬਲਾਕ ਐਕਸਟੈਂਸ਼ਨ ਐਜੂਕੇਟਰ, ਰਣਜੀਤ ਕੌਰ, ਰਜਨੀ ਬਾਲਾ ਪਰਮਜੀਤ ਕੋਰ ਅਤੇ ਹੋਰ ਸਟਾਫ ਹਾਜ਼ਰ ਸਨ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …