Saturday, August 1, 2026

ਕੰਸਟਰਕਸ਼ਨ ਬੋਰਡ ਦੇ ਮੈਂਬਰ ਜਬਾਰ ਖਾਨ ਵਲੋਂ ਉਸਾਰੀ ਕਿਰਤੀਆਂ ਲਈ ਭਲਾਈ ਸਕੀਮਾਂ ਦਾ ਨਿਰੀਖਣ

ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ‘ਚ ਕੰਮਕਾਜ਼ ਦਾ ਲਿਆ ਜਾਇਜ਼ਾ

ਕਪੂਰਥਲਾ, 4 ਨਵੰਬਰ (ਪੰਜਾਬ ਪੋਸਟ ਬਿਊਰੋ) – ਲੇਬਰ ਐਂਡ ਅਦਰਜ਼ ਕੰਸਟਰਕਸ਼ਨ ਵੈਲਫੇਅਰ ਬੋਰਡ ਪੰਜਾਬ ਦੇ ਮੈਂਬਰ ਜਬਾਰ ਖਾਨ ਵਲੋਂ ਅੱਜ ਕਪੂਰਥਲਾ ਵਿਖੇ ਪੰਜਾਬ ਸਰਕਾਰ ਦੀਆਂ ਕਿਰਤੀ ਵਰਗ ਲਈ ਚੱਲ ਰਹੀਆਂ ਭਲਾਈ ਸਕੀਮਾਂ ਨੂੰ ਲਾਗੂ ਕੀਤੇ ਜਾਣ ਦਾ ਜਾਇਜ਼ਾ ਲਿਆ ਗਿਆ।
                 ਸਥਾਨਕ ਸਹਾਇਕ ਕਿਰਤ ਕਮਿਸ਼ਨਰ ਦੇ ਦਫਤਰ ਵਿਖੇ ਉਨਾਂ ਦਫਤਰੀ ਕੰਮਕਾਜ਼ ਦਾ ਵੀ ਨਿਰੀਖਣ ਕੀਤਾ ਤੇ ਕਿਰਤੀ ਵਰਗ ਨੂੰ ਪੰਜਾਬ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਲੋੜ `ਤੇ ਜ਼ੋਰ ਦਿੱਤਾ।ਉਨਾਂ ਸਹਾਇਕ ਕਿਰਤ ਕਮਿਸ਼ਨਰ ਸੁਨੀਲ ਕੁਮਾਰ ਭੋਰੀਵਾਲ ਨੂੰ ਕਿਹਾ ਕਿ ਕਿਰਤੀਆਂ ਦੇ ਬੱਚਿਆਂ ਲਈ ਵਜੀਫਾ ਯੋਜਨਾ, ਸ਼ਗਨ ਸਕੀਮ ਬਾਰੇ ਜਾਗਰੂਕਤਾ ਲਈ ਵਿਸ਼ੇਸ਼ ਕੈਂਪ ਲਾਏ ਜਾਣ।
               ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਿਛਲੇ 3 ਸਾਲ ਦੌਰਾਨ ਇਕੱਲੇ ਕਪੂਰਥਲਾ ਜਿਲੇ ਵਿੱਚ ਹੀ ਵੱਖ-ਵੱਖ 10381 ਬਿਨੈਕਾਰਾਂ ਨੂੰ 13 ਕਰੋੜ 51 ਲੱਖ ਰੁਪੈ ਦੇ ਵਿੱਤੀ ਲਾਭ ਦਿੱਤੇ ਗਏ ਹਨ।ਇਨਾਂ ਵਿੱਚ ਸਭ ਤੋਂ ਜਿਆਦਾ 9767 ਬਿਨੈਕਾਰਾਂ ਨੂੰ 9 ਕਰੋੜ 40 ਲੱਖ ਰੁਪੈ ਦੇ ਪੜਾਈ ਲਈ ਵਜ਼ੀਫੇ ਦਿੱਤੇ ਗਏ ਹਨ।ਇਸ ਤੋਂ ਇਲਾਵਾ 178 ਕੇਸਾਂ ਵਿਚ ਸ਼ਗਨ ਸਕੀਮ ਤਹਿਤ, ਜਨਰਲ ਸਰਜ਼ਰੀ ਲਈ 19, ਬਾਲੜੀ ਤੋਹਫਾ ਤਹਿਤ ਨਵਜੰਮੀਆਂ ਕੁੜੀਆਂ ਦੇ ਮਾਪਿਆਂ ਨੂੰ 49 ਕੇਸਾਂ ਵਿਚ ਬਣਦੀ ਸਹਾਇਤਾ ਦਿੱਤੀ ਗਈ ਹੈ।184 ਕੇਸਾਂ ਵਿੱਚ ਬਿਨੈਕਾਰਾਂ ਨੂੰ ਅੰਤਿਮ ਸਸਕਾਰ ਲਈ ਵੀ ਵਿੱਤੀ ਸਹਾਇਤਾ ਦਿੱਤੀ ਗਈ।
                    ਇਸ ਮੌਕੇ ਲੇਬਰ ਇੰਸਪੈਕਟਰ ਰਜਨੀ ਕਾਂਸਲ, ਗਗਨਦੀਪ ਸਿੰਘ ਤੇ ਪ੍ਰਨੀਤ ਗੋਇਲ ਵੀ ਹਾਜ਼ਰ ਸਨ।

Check Also

ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਪਰਸਨ ਡੀ.ਐਲ.ਐੱਸ.ਏ ਅੰਮ੍ਰਿਤਸਰ ਵੱਲੋਂ ਕੇਂਦਰੀ ਜੇਲ੍ਹ ਦਾ ਅਚਨਚੇਤੀ ਦੌਰਾ

ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਸ੍ਰੀਮਤੀ ਜਤਿੰਦਰ ਕੌਰ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਅੰਮ੍ਰਿਤਸਰ-ਕਮ-ਚੇਅਰਪਰਸਨ, …