Thursday, June 25, 2026

25 ਨਵੰਬਰ ਨੂੰ ਪਟਿਆਲਾ ਦੇ ਧਰਨੇ ਤੇ ਮੋਤੀ ਮਹਿਲ ਦੇ ਘਿਰਾਓ ਲਈ ਤਿਆਰੀਆਂ ਸ਼ੁਰੂ – ਸਿਕੰਦਰ ਸਿੰਘ

ਸਮਰਾਲਾ, 9 ਨਵੰਬਰ (ਇੰਦਰਜੀਤ ਕੰਗ) – ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਾਂ ਅਤੇ ਮੁਲਾਜ਼ਮ ਤਾਲਮੇਲ ਕਮੇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵਲੋਂ ਇੱਕ ਜਰੂਰੀ ਮੀਟਿੰਗ ਸਰਕਲ ਦਫ਼ਤਰ ਵਿਖੇ ਕੀਤੀ ਗਈ।ਜਿਸ ਦੀ ਪ੍ਰਧਾਨਗੀ ਕਨਵੀਨਰ ਸਿਕੰਦਰ ਸਿੰਘ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਦੂਮਣਾ, ਬਲਜਿੰਦਰ ਪੰਡਿਤ, ਭਰਪੂਰ ਸਿੰਘ ਨੇ ਕੀਤੀ।ਆਗੂਆਂ ਨੇ ਦੱਸਿਆ ਕਿ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਸਾਂਝੀਆਂ ਮੰਗਾਂ ਮੰਨਵਾਉਣ ਲਈ ਪਟਿਆਲਾ ਹੈਡਕੁਆਰਟਰ ‘ਤੇ 25 ਨਵੰਬਰ ਨੂੰ ਧਰਨਾ ਲਾ ਕੇ ਮੋਤੀ ਮਹਿਲ ਵੱਲ ਮਾਰਚ ਕੱਢਿਆ ਜਾਵੇਗਾ, ਉਸ ਲਈ 16 ਨਵੰਬਰ ਨੂੰ ਸਰਕਲ ਦਫ਼ਤਰ ਰੋਪੜ ਵਿਖੇ ਸਰਕਲ ਰੋਪੜ ਦੀ ਕਨਵੈਨਸ਼ਨ ਕਰਨ ਲਈ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅਮਦਾਜ਼ ਕਰ ਕੇ ਗੂੜੀ ਨੀਂਦਰ ਸੁੱਤੀ ਪਈ ਪੰਜਾਬ ਸਰਕਾਰ ਨੂੰ ਜਗਾਉਣ ਲਈ 25 ਨਵੰਬਰ ਦੇ ਧਰਨੇ ਸਬੰਧੀ ਵੱ ਖ ਵੱਖ ਕਮੇਟੀਆਂ ਬਣਾਈਆਂ ਗਈਆਂ ਹਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …