Wednesday, June 17, 2026

ਪ੍ਰਿੰਸੀਪਲ ਬੀ. ਬੀ. ਕੇ. ਡੀ.ਏ.ਵੀ ਕਾਲਜ ਵੁਮੈਨ ਵਲੋਂ ਨਵੇਂ ਵਾਈਸ ਪਿਸੀਪਲ ਦਾ ਸੁਆਗਤ

ਅੰਮ੍ਰਿਤਸਰ, 10 ਨਵੰਬਰ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਵਲੋਂ ਪ੍ਰੋ. ਸੰਦੀਪ ਜੁਤਸ਼ੀ ਮੁਖੀ ਅਪਲਾਈਡ ਆਰਟ ਵਿਭਾਗ ਅਤੇ ਡੀਨ ਪਬਲੀਕੇਸ਼ਨਜ਼ ਦਾ ਕਾਲਜ ਦੇ ਨਵੇਂ ਵਾਈਸ ਪ੍ਰਿੰਸੀਪਲ ਦੇ ਰੂਪ ‘ਚ ਸੁਆਗਤ ਕੀਤਾ ਗਿਆ।
                   ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਨੇ ਪ੍ਰੋ. ਸੰਦੀਪ ਜੁਤਸ਼ੀ ਨੂੰ ਉਹਨਾਂ ਦੀ ਇਸ ਨਿਯੁੱਕਤੀ ਲਈ ਵਧਾਈ ਦਿੰਦਿਆਂ ਉਹਨਾ ਦੀ ਅਣਥੱਕ ਮਿਹਨਤ ਦੀ ਪ੍ਰਸ਼ੰਸਾ ਕੀਤੀ।ਉਹਨਾਂ ਕਿਹਾ ਕਿ ਪ੍ਰੋ. ਸੰਦੀਪ ਜੁਤਸ਼ੀ ਨੇ ਹਮੇਸ਼ਾਂ ਹੀ ਆਪਣੀ ਡਿਊਟੀ ਜ਼ਿੰਮੇਵਾਰੀ ਅਤੇ ਉਤਸ਼ਾਹ ਨਾਲ ਕੀਤੀ ਹੈ।ਉਹਨਾਂ ਨੂੰ ਵਿਸ਼ਵਾਸ਼ ਹੈ ਕਿ ਪ੍ਰੋ. ਸੰਦੀਪ ਜੁਤਸ਼ੀ ਵਾਈਸ ਪ੍ਰਿੰਸੀਪਲ ਵਜੋਂ ਆਪਣੀ ਡਿਊਟੀ ਪੂਰੇ ਜੋਸ਼ ਨਾਲ ਨਿਭਾਉਣਗੇ।ਪ੍ਰੋ. ਸੰਦੀਪ ਜੁਤਸ਼ੀ 1988 ਵਿੱਚ ਕਾਲਜ ‘ਚ ਅਧਿਆਪਕ ਦੇ ਵਜੋਂ ਆਏ ਅਤੇ ਉਦੋਂ ਤੋਂ ਕਾਲਜ ਦੀਆਂ ਸਭਿਆਚਰਕ ਗਤੀਵਿਧੀਆਂ ‘ਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਹਨ।
                ਸਥਾਨਕ ਪ੍ਰਬੰਧਕ ਕਮੇਟੀ ਚੇਅਰਮੈਨ ਸੁਦਰਸ਼ਨ ਕਪੂਰ ਵੀ ਮੌਜੂਦ ਸਨ।ਉਹਨਾਂ ਨੇ ਪ੍ਰੋ. ਸੰਦੀਪ ਜੁਤਸ਼ੀ ਨੂੰ ਇਸ ਨਵੇਂ ਅਹੁੱਦੇ ਲਈ ਵਧਾਈ ਦਿੰਦਿਆਂ ਉਹਨਾ ਦੇ ਚੰਗੇ ਭਵਿੱਖ ਲਈ ਕਾਮਨਾ ਕੀਤੀ।
                ਪ੍ਰੋ. ਸੰਦੀਪ ਸੰਦੀਪ ਜੁਤਸ਼ੀ ਨੇ ਕਾਲਜ ਦੇ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਸ਼ਰਮਾ ਅਤੇ ਕਾਲਜ ਦੇ ਸਟਾਫ ਮੈਂਬਰਾਂ ਦਾ ਧੰਨਵਾਦ ਕੀਤਾ।ਉਹਨਾਂ ਨੇ ਇਹ ਯਕੀਨ ਦਵਾਇਆ ਕਿ ਉਹ ਆਪਣੇ ਇਸ ਨਵੇਂ ਅਹੁੱਦੇ ਨਾਲ ਨਿਆਂ ਕਰਨ ਦੀ ਪਰੀ ਕੋਸ਼ਿਸ਼ ਕਰਨਗੇ ਅਤੇ ਸੰਸਥਾ ਦੀ ਤਰੱਕੀ ਲਈ ਹਮੇਸ਼ਾਂ ਤਤਪਰ ਰਹਿਣਗੇ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …