ਸਰਪੰਚ ਦਵਿੰਦਰ ਸਿੰਘ ਕੰਗ ਨੇ ‘ਸਮਾਰਟ ਸਕੂਲ’ ਦਾ ਰੱਖਿਆ ਨੀਂਹ ਪੱਥਰ
ਸਮਰਾਲਾ, 10 ਨਵੰਬਰ (ਇੰਦਰਜੀਤ ਕੰਗ) – ਇਥੋਂ ਨਜਦੀਕ ਸਰਕਾਰੀ ਹਾਈ ਸਕੂਲ ਕੋਟਲਾ ਸਮਸ਼ਪੁਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ
ਐਲਾਨੇ ਗਏ ਸਮਾਰਟ ਸਕੂਲਾਂ ਵਿੱਚ ਸ਼ਾਮਲ ਕਰ ਲਿਆ ਗਿਆ।ਸਕੂਲ ਦੀ ਮੁੱਖ ਅਧਿਆਪਕਾ ਮਨੂ ਸੱਘੜ ਨੇ ਦੱਸਿਆ ਕਿ ਇਸ ਸਮੇਂ ਕਰਵਾਏ ਗਏ ਆਨਲਾਈਨ ਸਮਾਗਮ ਦੌਰਾਨ ਸਰਕਾਰੀ ਹਾਈ ਸਮਾਰਟ ਸਕੂਲ ਕੋਟਲਾ ਸਮਸ਼ਪੁਰ ਦਾ ਨੀਂਹ ਪੱਥਰ ਦਵਿੰਦਰ ਸਿੰਘ ਸਰਪੰਚ ਰੱਖਿਆ ਗਿਆ।ਮੁੱਖ ਅਧਿਆਪਕਾ ਅਤੇ ਸਮੂਹ ਸਟਾਫ ਵਲੋਂ ਮੁੱਖ ਮੰਤਰੀ, ਸਿਖਿਆ ਮੰਤਰੀ, ਸਕੱਤਰ ਸਕੂਲ ਸਿੱਖਿਆ ਵਿਭਾਗ, ਜ਼ਿਲ੍ਹਾ ਸਿੱਖਿਆ ਅਫਸਰ ਲੁਧਿਆਣਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਸਮੂਹ ਟੀਮ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਮੌਕੇ ਐਸ.ਐਮ.ਸੀ ਦੇ ਚੇਅਰਪਰਸਨ ਗੁਰਪ੍ਰੀਤ ਕੌਰ, ਸਾਬਕਾ ਚੇਅਰਮੈਨ ਸੁਖਵਿੰਦਰ ਸਿੰਘ, ਸਕੂਲ ਸਟਾਫ ਮੈਂਬਰ ਮੈਡਮ ਨਵਕਿਰਨਜੀਤ ਕੌਰ, ਊਸ਼ਾ, ਰੇਨੂ, ਅਮਨਦੀਪ ਕੌਰ, ਮਨਿੰਦਰ ਕੌਰ, ਰਣਜੀਤ ਕੌਰ, ਸਤਿੰਦਰ ਕੌਰ, ਗੁਰਜਿੰਦਰ ਸਿੰਘ, ਸੁਨੀਲ ਕੁਮਾਰ, ਮਨਪ੍ਰੀਤ ਸਿੰਘ, ਐਸ.ਐਮ.ਸੀ ਮੈਂਬਰ ਅਤੇ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ।ਮੁੱਖ ਅਧਿਆਪਕਾ ਮਨੂ ਸੱਘੜ ਨੇ ਆਏ ਮੁੱਖ ਮਹਿਮਾਨ, ਪਿੰਡ ਦੇ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media